ਬਲੋਚ ਨਾਗਰਿਕ ਦੇ ਗੰਭੀਰ ਦੋਸ਼, ਕਿਹਾ- 1953 ਤੋਂ ਗੈਸ ਚੋਰੀ ਕਰ ਰਿਹੈ ਪਾਕਿਸਤਾਨ
Saturday, Dec 11, 2021 - 05:12 PM (IST)
ਨੈਸ਼ਨਲ ਡੈਸਕ — ਗਵਾਦਰ 'ਚ ਇਕ ਪ੍ਰਦਰਸ਼ਨ ਦੌਰਾਨ ਅਵਾਮੀ ਵਰਕਰਜ਼ ਪਾਰਟੀ (ਏ. ਡਬਲਯੂ. ਪੀ.) ਦੇ 77 ਸਾਲਾ ਕਾਰਕੁਨ ਯੂਸੁਫ ਮਸਤੀਖਾਨ ਨੇ ਕਿਹਾ ਕਿ ਬਲੋਚਿਸਤਾਨ ਨੂੰ 1947 'ਚ ਜ਼ਬਰਦਸਤੀ ਪਾਕਿਸਤਾਨ ਦਾ ਹਿੱਸਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਕੈਂਸਰ ਦੇ ਮਰੀਜ਼ ਯੂਸੁਫ ਮਸਤੀ ਖ਼ਾਨ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - ਪਾਕਿਸਤਾਨ : ਕਾਲਜ 'ਚ ਕੁੜੀਆਂ ਕਰ ਰਹੀਆਂ ਸਨ ਡਾਂਸ ਤਾਂ ਪ੍ਰਿੰਸੀਪਲ ਸੁੱਟਣ ਲੱਗਾ ਨੋਟ (ਵੀਡੀਓ)
ਉਸ ਖ਼ਿਲਾਫ਼ ਦਰਜ ਐੱਫ. ਆਈ. ਆਰ. 'ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਨੇ ਏ. ਡਬਲਯੂ. ਪੀ. ਵਰਕਰ ਨੂੰ ਰਾਜ, ਹਥਿਆਰਬੰਦ ਬਲਾਂ ਅਤੇ ਖੁਫੀਆ ਏਜੰਸੀਆਂ ਵਿਰੁੱਧ ਭੜਕਾਊ ਭਾਸ਼ਣ ਦਿੰਦੇ ਸੁਣਿਆ। ਇਸ ਦੌਰਾਨ ਮਸਤੀ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਸੂਬੇ ਦੇ ਲੋਕਾਂ ਨੂੰ 'ਗੁਲਾਮ' ਸਮਝਦਾ ਹੈ, ਜਿਸ ਕਾਰਨ ਪਾਕਿਸਤਾਨ 1953 ਤੋਂ ਸੂਬੇ 'ਚੋਂ ਗੈਸ ਚੋਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨਾਮੀਬੀਆ ’ਚ ਵਾਪਰਿਆ ਜ਼ਬਰਦਸਤ ਸੜਕ ਹਾਦਸਾ, 14 ਲੋਕਾਂ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।