ਬ੍ਰਿਟੇਨ ''ਚ ਮਰਦਮਸ਼ੁਮਾਰੀ ਨੂੰ ਲੈ ਕੇ ਸਿੱਖ ਸਮੂਹ ਨੇ ਕਾਨੂੰਨੀ ਲੜਾਈ ਕੀਤੀ ਸ਼ੁਰੂ

Friday, Jul 19, 2019 - 10:08 PM (IST)

ਬ੍ਰਿਟੇਨ ''ਚ ਮਰਦਮਸ਼ੁਮਾਰੀ ਨੂੰ ਲੈ ਕੇ ਸਿੱਖ ਸਮੂਹ ਨੇ ਕਾਨੂੰਨੀ ਲੜਾਈ ਕੀਤੀ ਸ਼ੁਰੂ

ਲੰਡਨ - ਬ੍ਰਿਟੇਨ ਦੇ ਇਕ ਸਿੱਖ ਸਮੂਹ ਨੇ ਦੇਸ਼ 'ਚ 2021 'ਚ ਹੋਣ ਵਾਲੀ ਮਰਦਮਸ਼ੁਮਾਰੀ 'ਚ ਸਿੱਖ ਧਰਮ ਲਈ ਇਕ ਵੱਖ ਤੋਂ ਨਸਲੀ ਟਿਕ ਬਾਕਸ ਹੋਣ ਨੂੰ ਲੈ ਕੇ ਕਾਨੂੰਨੀ ਲੜਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਉਹ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਵਰਗੀਕਰਣ ਦੀ ਮੰਗ ਠੁਕਰਾਏ ਜਾਣ ਖਿਲਾਫ ਕਾਨੂੰਨੀ ਕਦਮ ਚੁੱਕਣਗੇ।

ਬ੍ਰਿਟੇਨ ਦੇ ਸਿੱਖ ਫੈਡਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 150 ਗੁਰਦੁਆਰੇ ਅਤੇ ਸਿੱਖ ਸੰਗਠਨਾਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਨੇ ਮਈ 'ਚ ਬ੍ਰਿਟੇਨ ਦੇ ਮੰਤਰੀ ਮੰਡਲ ਨੂੰ ਇਸ ਸਬੰਧ 'ਚ ਇਕ ਚਿੱਠੀ ਲਿਖੀ ਸੀ ਅਤੇ ਬ੍ਰਿਟੇਨ ਦੇ ਰਾਸ਼ਟਰੀ ਅੰਕੜੇ ਦਫਤਰ ਵੱਲੋਂ ਇਸ ਮੰਗ ਨੂੰ ਠੁਕਰਾਏ ਜਾਣ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਿਲੇ ਜਵਾਬ ਨੂੰ ਸਮੂਹ ਨੇ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਲਈ ਉਹ ਬ੍ਰਿਟੇਨ ਦੀ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।


author

Khushdeep Jassi

Content Editor

Related News