ਸਲੋਹ ਚੋਣਾਂ ''ਚ ਭਾਰਤੀਆਂ ਦੀ ਚੜ੍ਹਤ, ਕੌਂਸਲਰ ਬਲਵਿੰਦਰ ਢਿੱਲੋਂ ਬਣੇ ਡਿਪਟੀ ਮੇਅਰ, ਇਨ੍ਹਾਂ ਨੂੰ ਵੀ ਮਿਲੀਆਂ ਜ਼ਿੰਮੇਵਾਰੀਆਂ
Saturday, May 20, 2023 - 10:39 PM (IST)
ਸਲੋਹ (ਸਰਬਜੀਤ ਸਿੰਘ ਬਨੂੜ) : ਸਲੋਹ ਬਾਰੋ ਕੌਂਸਲ ਦੀਆਂ 42 ਸੀਟਾਂ ਲਈ ਹੋਈਆਂ ਚੋਣਾਂ 'ਚ ਟੋਰੀ ਪਾਰਟੀ 21 ਸੀਟਾਂ ਜਿੱਤ ਕੇ ਵੱਡੀ ਪਾਰਟੀ ਹੋ ਕੇ ਉੱਭਰੀ ਹੈ। ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਧਿਰ ਨੂੰ 18 ਤੇ ਲਿਬਰਲ ਡੈਮੋਕ੍ਰੇਟਿਵ ਪਾਰਟੀ ਨੂੰ 3 ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਦੋਵੇਂ ਪਾਰਟੀਆਂ ਵਿੱਚ ਚੜ੍ਹਤ ਰਹੀ। ਚੋਣਾਂ 'ਚ ਟੋਰੀ ਤੇ ਲਿਬਰਲ ਪਾਰਟੀ ਨੇ ਗਠਜੋੜ ਕਰਕੇ ਨਵੀਂ ਸਰਕਾਰ ਬਣਾਈ, ਜਿਸ ਵਿੱਚ ਸਲੋਹ ਦੇ ਮੇਅਰ ਲਈ ਲਿਬਰਲ ਪਾਰਟੀ ਦੇ ਕੌਂਸਲਰ ਅਮਜਦ ਅੱਬਾਸੀ ਤੇ ਟੋਰੀ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਆਏ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਇਟਲੀ ’ਚ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, ਪਿਛਲੇ 100 ਸਾਲਾਂ ਦਾ ਤੋੜਿਆ ਰਿਕਾਰਡ
ਇਸ ਤਰ੍ਹਾਂ ਕੌਂਸਲਰ ਡੇਕਸਟਰ ਸਮਿਥ ਨੂੰ ਸੁਧਾਰ ਅਤੇ ਰਿਕਵਰੀ ਦੀ ਜ਼ਿੰਮੇਵਾਰੀ ਦੇ ਨਾਲ ਕੌਂਸਲ ਦੇ ਨੇਤਾ ਵਜੋਂ ਚੁਣਿਆ ਗਿਆ ਸੀ ਅਤੇ ਜਿੱਤੇ ਵੱਖ-ਵੱਖ ਮੈਂਬਰਾਂ ਨੂੰ ਆਪਣੀ ਕੈਬਨਿਟ ਵਜੋਂ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ ਕੌਂਸਲਰ ਵਾਲ ਚਾਹਲ ਨੂੰ ਕੌਂਸਲ ਦਾ ਡਿਪਟੀ ਲੀਡਰ ਅਤੇ ਵਿੱਤੀ ਨਿਗਰਾਨੀ, ਕੌਂਸਲ ਦੀ ਜਾਇਦਾਦ, ਖਰੀਦ ਤੇ ਮਾਲੀਆ ਅਤੇ ਲਾਭਾਂ ਲਈ ਲੀਡ ਮੈਂਬਰ, ਕੌਂਸਲਰ ਪਾਲ ਕੈਲੀ ਨੂੰ ਸਿੱਖਿਆ, ਬੱਚਿਆਂ ਦੀਆਂ ਸੇਵਾਵਾਂ, ਜੀਵਨ ਭਰ ਦੇ ਹੁਨਰ ਅਤੇ ਸ਼ਾਸਨ ਲਈ ਮੁੱਖ ਮੈਂਬਰ, ਕੌਂਸਲਰ ਅੰਨਾ ਰਾਈਟ ਸਿਹਤ, ਸਮਾਜਿਕ ਦੇਖਭਾਲ ਅਤੇ ਤੰਦਰੁਸਤੀ ਲਈ ਮੁੱਖ ਮੈਂਬਰ, ਕੌਂਸਲਰ ਇਫਤਖਾਰ ਅਹਿਮਦ ਨੂੰ ਮਨੋਰੰਜਨ, ਭਾਈਚਾਰਕ ਏਕਤਾ, ਨਿਯਮ, ਲਾਗੂ ਕਰਨ ਅਤੇ ਯੋਜਨਾਬੰਦੀ ਲਈ ਪ੍ਰਮੁੱਖ ਮੈਂਬਰ, ਕੌਂਸਲਰ ਪੂਜਾ ਬੇਦੀ ਟਰਾਂਸਪੋਰਟ, ਹਾਊਸਿੰਗ, ਹਾਈਵੇਅ, ਵਾਤਾਵਰਣ ਅਤੇ ਵਾਤਾਵਰਣ ਸੇਵਾਵਾਂ ਲਈ ਲੀਡ ਮੈਂਬਰ, ਕੌਂਸਲਰ ਚੰਦਰ ਮੁਵਾਲਾ ਜਨਤਕ ਸੁਰੱਖਿਆ, ਗਾਹਕ ਸੇਵਾ, ਆਈਟੀ ਅਤੇ ਯੰਗ ਫਿਊਚਰਜ਼ ਲਈ ਮੁੱਖ ਮੈਂਬਰ ਨਿਯੁਕਤ ਕੀਤਾ ਗਿਆ। ਕੌਂਸਲ ਦੀ ਸਭਾ ਦੀਆਂ ਕਮੇਟੀਆਂ ਅਤੇ ਬਾਹਰਲੀਆਂ ਸੰਸਥਾਵਾਂ 'ਤੇ ਨੁਮਾਇੰਦਿਆਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਪੇਸ਼ਾਵਰ 'ਚ ਮੋਟਰਸਾਈਕਲ 'ਚ ਰੱਖਿਆ ਬੰਬ ਫਟਿਆ, ਇਕ ਵਿਅਕਤੀ ਦੀ ਮੌਤ, 3 ਜ਼ਖ਼ਮੀ
ਸਲੋਹ ਕੌਂਸਲ ਦੀਆਂ ਚੋਣਾਂ ਦੇ ਨਾਲ ਵੈਕਸਮ ਕੋਰਟ ਪੈਰਿਸ ਕੌਂਸਲ ਵਿੱਚ ਲੇਬਰ ਪਾਰਟੀ ਵੱਡੀ ਪਾਰਟੀ ਵਜੋਂ ਉੱਭਰੀ ਪਰ ਇਸ ਦੌਰਾਨ ਚੇਅਰਮੈਨ ਸੀਟ ਨੂੰ ਲੈ ਕੇ ਆਪਸੀ ਦੋਫਾੜ ਹੋ ਗਿਆ। ਲੇਬਰ ਪਾਰਟੀ ਦੇ ਕੌਂਸਲਰ ਗਹੀਰ ਤੇ ਕੌਂਸਲਰ ਸਾਈਦਾ ਅਕਬਰ ਵਿੱਚ ਮੁਕਾਬਲਾ ਵੇਖਣ ਨੂੰ ਮਿਲਿਆ, ਜਿਸ ਵਿੱਚ ਹਰਜਿੰਦਰ ਸਿੰਘ ਗਹੀਰ ਜਿੱਤ ਕੇ ਚੇਅਰਮੈਨ ਬਣ ਗਏ। ਸਲੋਹ ਕੌਂਸਲ ਚੋਣਾਂ ਵਿੱਚ ਲੇਬਰ ਦੂਜੀ ਵੱਡੀ ਪਾਰਟੀ ਬਣ ਕੇ ਉੱਭਰੀ ਤੇ ਸਲੋਹ ਲੇਬਰ ਪਾਰਟੀ ਲਈ ਪਹਿਲੀ ਸਿੱਖ ਮਹਿਲਾ ਪਵਿੱਤਰ ਕੌਰ ਮਾਨ ਨੂੰ ਚੇਅਰਪਰਸਨ ਬਣਾਇਆ ਗਿਆ। ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਬਲਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਗਹੀਰ, ਪਵਿੱਤਰ ਕੌਰ ਮਾਨ, ਬੈਲੀ ਗਿੱਲ, ਦਿਲਬਾਗ ਸਿੰਘ ਪਰਮਾਰ, ਪੂਜਾ ਬੇਦੀ, ਵਾਲ ਚਾਹਲ, ਚੰਦਰ ਮੁਵਾਲਾ, ਨੀਲ ਰਤਨ ਰਾਣਾ, ਗੁਰਚਰਨ ਸਿੰਘ ਮਣਕੂ ਆਦਿ ਕੌਂਸਲਰ ਬਣੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।