ਬੇਕਰਸਫੀਲਡ ਵਿਖੇ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

Tuesday, Dec 05, 2023 - 01:40 PM (IST)

ਬੇਕਰਸਫੀਲਡ ਵਿਖੇ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- 2 ਦਸੰਬਰ ਨੂੰ ਬੇਕਰਸਫੀਲਡ ਨਿਊ ਤਾਜ ਪੈਲਸ ਵਿੱਚ ਪ੍ਰਸਿੱਧ ਰਿਐਲਟਰ ਜਤਿੰਦਰ ਸਿੰਘ ਤੂਰ, ਗੋਪੀ ਤੂਰ, ਗੁਰਤੇਜ ਖੋਸਾ, ਗੁਰਮੀਤ ਤੂਰ, ਜਰਨੈਲ ਸਿੰਘ ਬਰਾੜ ਅਤੇ ਉਹਨਾਂ ਦੇ ਸੱਜਣਾਂ ਮਿੱਤਰਾਂ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਰੱਖਿਆ ਗਿਆ ਜੋ ਯਾਦਗਾਰੀ ਹੋ ਨਿੱਬੜਿਆ। 

ਮਹਿਫ਼ਲ ਦੀ ਸ਼ੁਰੂਆਤ ਆਪਣੇ ਵਿਚਾਰਾਂ ਨਾਲ ਜਤਿੰਦਰ ਸਿੰਘ ਤੂਰ ਵੱਲੋਂ ਕੀਤੀ ਗਈ ਉਹਨਾਂ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਰਾਤ ਦੇਰ ਤੱਕ ਚੱਲੀ ਸ਼ਾਇਰੀ ਦੀ ਮਹਿਫ਼ਲ ਵਿੱਚ ਪੱਪੀ ਭਦੌੜ, ਗੋਗੀ ਸੰਧੂ, ਜਰਨੈਲ ਘੋਲੀਆ, ਸੰਨੀ ਬੱਬਰ ਅਤੇ ਹੋਰ ਗਾਇਕਾਂ ਅਤੇ ਲੇਖਕਾਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ।

ਇਹ ਵੀ ਪੜ੍ਹੋ- ਇੰਡੋ ਅਮੈਰਿਕਨ ਹੈਰੀਟੇਜ ਫੋਰਮ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ

ਮਹਿਫ਼ਲ ਤੋਂ ਬਾਅਦ "ਪਿੰਡ ਦਾ ਗੇੜਾ" ਕਿਤਾਬ ਵੀ ਰੂਬਰੂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬੇਕਰਸਫੀਲਡ ਦੀਆਂ ਉੱਘੀਆਂ ਹਸਤੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਜਤਿੰਦਰ ਸਿੰਘ ਤੂਰ, ਗੋਪੀ ਤੂਰ, ਗੁਰਮੀਤ ਸਿੰਘ ਤੂਰ, ਗੁਰਤੇਜ ਸਿੰਘ ਖੋਸਾ, ਜਰਨੈਲ ਸਿੰਘ ਬਰਾੜ, ਜਰਨੈਲ ਸਿੰਘ ਘੋਲੀਆ, ਕਰਨਲ ਨਵਤੇਜ ਸਿੰਘ ਨਿੱਝਰ, ਇੰਦਰਜੀਤ ਸਿੰਘ ਨਾਗਰਾ, ਰਾਜ ਧਾਲੀਵਾਲ, ਗੁਰਪ੍ਰੀਤ ਸਿੰਘ ਤੂਰ, ਸੋਨੀ ਬੁੱਟਰ, ਜਗਮੀਤ ਬਰਾੜ, ਕੁਲਵੰਤ ਸੁੰਨੜ, ਸਨੀ ਬੱਬਰ, ਜਗਤਾਰ ਸਿੰਘ ਨੰਬਰਦਾਰ, ਪੱਪੀ ਭਦੌੜ, ਗੋਗੀ ਸੰਧੂ ਅਤੇ ਬੇਕਰਸਫੀਲਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬੀ ਕਰਚਰਲ ਐਸੋਸੀਏਸ਼ਨ ਦੇ ਉੱਦਮ ਸਦਕਾ ''ਸਹਾਇਤਾ'' ਲਈ ਹੋਏ ਫੰਡ ਰੇਜ਼ ਨੂੰ ਫਰਿਜ਼ਨੋ 'ਚ ਮਿਲਿਆ ਵੱਡਾ ਹੁੰਗਾਰਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News