ਫਰਾਂਸ ਦੀ ਪ੍ਰਧਾਨ ਮੰਤਰੀ ਪੈਨਸ਼ਨ ''ਚ ਬਦਲਾਅ ਦਾ ਕਰੇਗੀ ਖੁਲਾਸਾ, ਕਈ ਕਰਮਚਾਰੀ ਪਰੇਸ਼ਾਨ

Tuesday, Jan 10, 2023 - 05:03 PM (IST)

ਪੈਰਿਸ- ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨੀ ਅੱਜ ਮੰਗਲਵਾਰ ਨੂੰ ਅਤਿ ਸੰਵੇਦਨਸ਼ੀਲ ਪੈਨਸ਼ਨ ਪ੍ਰਣਾਲੀ 'ਚ ਬਦਲਾਅ ਦਾ ਖੁਲਾਸਾ ਕਰੇਗੀ, ਜਿਸ ਵਿਚ ਸੇਵਾਮੁਕਤੀ ਦੀ ਉਮਰ ਵਧਾਉਣ ਦਾ ਪ੍ਰਸਤਾਵ ਵੀ ਸ਼ਾਮਲ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕਦਮ ਦੀ ਪਹਿਲਾਂ ਹੀ ਆਲੋਚਨਾ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਇਸ ਦੇ ਪ੍ਰਸਤਾਵ ਤੋਂ ਬਾਅਦ, ਖੱਬੇ ਪੱਖੀ ਵਿਰੋਧੀਆਂ ਅਤੇ ਮਜ਼ਦੂਰ ਯੂਨੀਅਨਾਂ ਨੇ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰ ਸਜਾ ਕੇ ਨਤਮਸਤਕ ਹੋਏ ਰਾਹੁਲ ਗਾਂਧੀ

ਪੂਰੀ ਪੈਨਸ਼ਨ ਲਈ ਘੱਟੋ-ਘੱਟ ਸੇਵਾਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 64 ਜਾਂ 65 ਸਾਲ ਕੀਤੇ ਜਾਣ ਦੀ ਉਮੀਦ ਹੈ। ਜਿਸ ਦਾ ਵਾਅਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਕੀਤਾ ਗਿਆ ਸੀ। ਪੈਨਸ਼ਨ ਨੀਤੀ 'ਚ ਬਦਲਾਅ ਸਬੰਧੀ  ਵਿਸਥਾਰਪੂਰਵਕ ਜਾਣਕਾਰੀ  ਬੋਰਨੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ। ਸਰਕਾਰ ਦੀ ਦਲੀਲ ਹੈ ਕਿ ਫਰਾਂਸੀਸੀ ਲੋਕਾਂ ਦੀ ਉਮਰ ਵਧਾਉਣ ਦੀ ਸੰਭਾਵਨਾ ਹੈ। ਇਸ ਲਈ ਉਹਨਾਂ ਨੂੰ ਵਿੱਤੀ ਤੌਰ 'ਤੇ ਟਿਕਾਊ ਪੈਨਸ਼ਨ ਪ੍ਰਣਾਲੀ 'ਚ ਸ਼ਾਮਲ ਹੋਣ ਲਈ ਲੰਬੇ ਸਮੇਂ ਤੱਕ ਕੰਮ ਕਰਨ ਦੀ ਲੋੜ ਹੈ। ਸਾਰੇ ਫਰਾਂਸੀਸੀ ਕਾਮਿਆਂ ਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ। 

ਮੱਧ-ਖੱਬੇ ਪੱਖੀ ਮਜ਼ਦੂਰ ਸੰਗਠਨਾਂ ਨੇ ਪਿਛਲੇ ਹਫ਼ਤੇ ਬੋਰਨੀ ਨਾਲ ਗੱਲਬਾਤ ਦੌਰਾਨ ਪ੍ਰਸਤਾਵਿਤ ਪੈਨਸ਼ਨ ਉਮਰ ਸੀਮਾ ਤਬਦੀਲੀ ਦਾ ਵਿਰੋਧ ਕੀਤਾ ਸੀ। ਇਨ੍ਹਾਂ 'ਚੋਂ ਕੁਝ ਇਸ ਦੀ ਬਜਾਏ ਰੁਜ਼ਗਾਰਦਾਤਾ ਦੇ ਯੋਗਦਾਨ 'ਚ ਵਾਧੇ ਦਾ ਸਮਰਥਨ ਕਰਦੇ ਹਨ। ਦੇਸ਼ ਦੀਆਂ ਅੱਠ ਵੱਡੀਆਂ ਟਰੇਡ ਯੂਨੀਅਨਾਂ ਨੇ ਮੰਗਲਵਾਰ ਨੂੰ ਪੈਨਸ਼ਨ ਦੀ ਉਮਰ ਸੀਮਾ ਵਿੱਚ ਬਦਲਾਅ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ, ਜੋ ਕਿ ਉਨ੍ਹਾਂ ਦੇ ਪ੍ਰਦਰਸ਼ਨਾਂ ਦੀ ਲੜੀ ਦਾ ਪਹਿਲਾ ਦਿਨ ਹੋਵੇਗਾ। 

ਇਹ ਵੀ ਪੜ੍ਹੋ-  ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ

ਸੰਸਦ 'ਚ ਵੀ ਇਸ ਮੁੱਦੇ 'ਤੇ ਗਰਮਾ-ਗਰਮ ਬਹਿਸ ਹੋਣ ਦੀ ਉਮੀਦ ਹੈ। ਮੈਕਰੋਨ ਦੇ ਗਠਜੋੜ ਨੇ ਪਿਛਲੇ ਸਾਲ ਸੰਸਦ ਵਿਚ ਆਪਣਾ ਬਹੁਮਤ ਗੁਆ ਦਿੱਤਾ ਸੀ ਅਤੇ ਜ਼ਿਆਦਾਤਰ ਵਿਰੋਧੀ ਪਾਰਟੀਆਂ ਪੈਨਸ਼ਨ ਨੀਤੀ ਵਿਚ ਬਦਲਾਅ ਦੇ ਵਿਰੁੱਧ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News