ਬ੍ਰਿਸਬੇਨ ''ਚ ਧਾਰਮਿਕ ਕਵੀਸ਼ਰੀ “ਖਾਲਸਾ ਜੀ” ਦਾ ਪੋਸਟਰ ਜਾਰੀ
Saturday, Dec 31, 2022 - 12:45 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਖ਼ੂਬਸੂਰਤ ਸ਼ਹਿਰ ਬ੍ਰਸਿਬੇਨ ਦੇ ਲੋਗਨ ਗੁਰਦੁਆਰਾ ਸਾਹਿਬ ਵਿੱਚ ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਕਲਮ 'ਚੋਂ ਉੱਪਜੀ ਧਾਰਮਿਕ ਕਵੀਸ਼ਰੀ “ਖਾਲਸਾ ਜੀ”, ਜਿਸ ਨੂੰ ਦੌਧਰ ਵਾਲੇ ਕਵੀਸ਼ਰੀ ਜੱਥੇ ਨੇ ਆਪਣੀ ਬੁਲੰਦ ਅਵਾਜ਼ ਵਿੱਚ ਗਾਇਆ ਹੈ, ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਕਵੀਸ਼ਰੀ ਨੂੰ ਸੰਗੀਤਕ ਧੁੰਨਾਂ ਵਿੱਚ ਪ੍ਰਸਿੱਧ ਸੰਗੀਤਕਾਰ “ਹਾਰ ਵੀ” ਨੇ ਪ੍ਰੋਇਆ ਹੈ।
ਇਸ ਦੀ ਤਰਜ ਪ੍ਰਸਿੱਧ ਗੀਤਕਾਰ ਤੇ ਗਾਇਕ “ਕੇ. ਪੀ. ਦੌਧਰ” ਨੇ ਬਣਾਈ ਤੇ ਇਸਨੂੰ ਡਰੈਕਟ ਕੀਤਾ। ਕੇ. ਪੀ. ਦੌਧਰ ਦੀ ਦੇਖ-ਰੇਖ ਹੇਠ ਇਸ ਦੀ ਵੀਡੀਓ ਬਹੁਤ ਹੀ ਸੁਚੱਜੇ ਢੰਗ ਨਾਲ ਬਚਿੱਤਰ ਦੌਧਰ ਨੇ ਬਣਾਈ ਹੈ। ਇਸ ਦੇ ਪ੍ਰੋਡਿਊਸਰ ਜੀਤ ਸਿਡਨੀ ਹਨ। ਇਹ ਧਾਰਮਿਕ ਕਵੀਸ਼ਰੀ “ਬਾਬਾ ਬੌਆਏਜ਼ ਰੈਕਡਜ਼” ਦੇ ਲੋਗੋ ਹੇਠ ਪੇਸ਼ ਕੀਤੀ ਜਾਵੇਗੀ। ਇਸ ਪੋਸਟਰ ਨੂੰ ਲੋਕ ਅਰਪਣ ਕਰਨ ਲਈ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਦਵਿੰਦਰ ਸਿੰਘ ਬਰਨਾਲ, ਹਰਪ੍ਰੀਤ ਸਿੰਘ ਕੋਹਲੀ, ਸੱਤਪਾਲ ਸਿੰਘ ਕੂਨਰ, ਗੁਰਜਿੰਦਰ ਸਿੰਘ, ਗੀਤਕਾਰ ਤੇ ਬਾਲ ਸਾਹਿਤਕਾਰ ਸੁਰਜੀਤ ਸੰਧੂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ।