ਪੁਲਸ ਮੁਲਾਜ਼ਮ ਨੇ ਥਾਣੇ ’ਚ ਈਸ਼ਨਿੰਦਾ ਦੇ ਦੋਸ਼ੀ ਨੂੰ ਮਾਰੀ ਗੋਲੀ

Thursday, Sep 12, 2024 - 04:40 PM (IST)

ਪੁਲਸ ਮੁਲਾਜ਼ਮ ਨੇ ਥਾਣੇ ’ਚ ਈਸ਼ਨਿੰਦਾ ਦੇ ਦੋਸ਼ੀ ਨੂੰ ਮਾਰੀ ਗੋਲੀ

ਕਵੇਟਾ - ਵੀਰਵਾਰ ਨੂੰ ਦੱਖਣ-ਪੱਛਮੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਇਕ ਥਾਣੇ ’ਚ ਇਕ ਪੁਲਸ ਮੁਲਾਜ਼ਮ ਨੇ ਈਸ਼ਨਿੰਦਾ ਦੇ ਦੋਸ਼ੀ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਇਕ ਜਾਣਕਾਰੀ ਇਕ ਸਥਾਨਕ ਅਧਿਕਾਰੀ ਨੇ ਦਿੱਤੀ। ਮਾਰੇ ਗਏ ਵਿਅਕਤੀ ਦੀ ਪਛਾਣ ਸਈਦ ਖਾਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਉਸ ਵਿਅਕਤੀ ਨੂੰ ਗੁੱਸੇ 'ਚ ਆਈ ਭੀੜ ਤੋਂ ਛੁਡਾਇਆ ਅਤੇ ਆਪਣੇ ਨਾਲ ਲੈ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਲੋਕਾਂ ਨੇ ਦਾਅਵਾ ਕੀਤਾ ਕਿ ਉਸ ਵਿਅਕਤੀ ਨੇ ਪੈਗੰਬਰ ਮੁਹੰਮਦ ਦਾ  ਨਿਰਾਦਰ ਕੀਤਾ ਸੀ।

ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ

ਦੱਸ ਦਈਏ ਕਿ ਪੁਲਸ ਅਧਿਕਾਰੀ ਮੁਹੰਮਦ ਖੁੱਰਮ ਅਨੁਸਾਰ ਗੋਲੀਬਾਰੀ ’ਚ ਸ਼ਾਮਲ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖੁੱਰਮ ਨੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਪਾਕਿਸਤਾਨ ’ਚ ਪੁਲਸ ਹਿਰਾਸਤ ’ਚ ਸ਼ੱਕੀ ਵਿਅਕਤੀਆਂ ਦੀਆਂ ਮੌਤਾਂ ਆਮ ਤੌਰ 'ਤੇ ਰਿਪੋਰਟ ਨਹੀਂ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਸਿਰਫ਼ ਅਫਵਾਹਾਂ ਦੇ ਅਧਾਰ 'ਤੇ ਈਸ਼ਨਿੰਦਾ ਦੇ ਦੋਸ਼ ਉੱਥੇ ਆਮ ਹਨ ਅਤੇ ਅਕਸਰ ਦੰਗੇ ਹੁੰਦੇ ਹਨ। ਅਜਿਹੇ ਮਾਮਲਿਆਂ ’ਚ ਸ਼ੱਕੀ ਭੀੜ ਦੇ ਹੱਥੋਂ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਖਾਨ ਦੇ ਮਾਮਲੇ ’ਚ, ਸਥਾਨਕ ਨਿਵਾਸੀਆਂ ਨੇ ਦਾਅਵਾ ਕੀਤਾ ਕਿ ਉਸਨੇ ਪੈਗੰਬਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਭੀੜ ਨੇ ਉਸ ਨੂੰ ਘੇਰ ਲਿਆ। ਗ੍ਰਿਫਤਾਰੀ ਤੋਂ ਬਾਅਦ ਥਾਣੇ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਪੁਲਸ ਤੋਂ ਉਸ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Sunaina

Content Editor

Related News