ਇੰਡੋਨੇਸ਼ੀਆ 'ਚ ਪਾਇਲਟ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਜਹਾਜ਼ ਵਾਪਸ ਪਰਤਿਆ ਹਵਾਈ ਅੱਡੇ
Thursday, Jul 21, 2022 - 09:00 PM (IST)
ਜਕਾਰਤਾ-ਇੰਡੋਨੇਸ਼ੀਆ 'ਚ ਵੀਰਵਾਰ ਨੂੰ ਇਕ ਜਹਾਜ਼ ਦੇ ਉਡਾਣ ਭਰਨ ਦੇ 15 ਮਿੰਟਾਂ ਬਾਅਦ ਹੀ ਪਾਇਲਟ ਦੀ ਸਿਹਤ ਖਰਾਬ ਹੋ ਗਈ ਜਿਸ ਦੇ ਚੱਲਦਿਆਂ ਜਹਾਜ਼ ਨੂੰ ਵਾਪਸ ਹਵਾਈ ਅੱਡੇ 'ਤੇ ਪਰਤਣਾ ਪਿਆ। ਇਸ ਤੋਂ ਬਾਅਦ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸਿਟੀਲਿੰਕ ਇੰਡੋਨੇਸ਼ੀਆ ਦੇ ਜਹਾਜ਼ 'ਚ 100 ਤੋਂ ਜ਼ਿਆਦਾ ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨ ਕਰਨ 'ਤੇ ਮੁੜ ਵਿਚਾਰ ਕਰ ਰਿਹਾ WHO
ਪੂਰਬੀ ਜਾਵਾ ਸੂਬੇ ਦੇ ਸੁਰਵਯਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਜਹਾਜ਼ ਨੇ ਉਡਾਣ ਭਰੀ ਸੀ ਅਤੇ ਇਹ ਦੱਖਣੀ ਸੁਲਾਵੇਸੀ ਸੂਬੇ ਦੇ ਉਜੁੰਗ ਪਾਂਡਾਂਗ ਸ਼ਹਿਰ ਵੱਲ ਜਾ ਰਿਹਾ ਸੀ। ਪਾਇਲਟ ਦੀ ਮੌਤ ਦਾ ਕਾਰਨ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਉਡਾਣ ਕੰਪਨੀ ਨੇ ਕਿਹਾ ਕਿ ਉਸ ਨੇ ਰਵਾਨਗੀ ਤੋਂ ਪਹਿਲਾਂ ਜਹਾਜ਼ 'ਚ ਤਾਇਨਾਤ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਸਿਹਤ ਜਾਂਚ ਕੀਤੀ ਸੀ ਅਤੇ ਉਨ੍ਹਾਂ ਨੂੰ 'ਸਿਹਤ ਅਤੇ ਜਹਾਜ਼ 'ਚ ਸਵਾਰ ਹੋਣ ਯੋਗ' ਪਾਇਆ ਗਿਆ ਸੀ। ਟੀ.ਪੀ. ਸਿਟੀਲਿੰਕ ਇੰਡੋਨੇਸ਼ੀਆ ਦੇ ਪ੍ਰਧਾਨ ਦੇਵ ਕਡੇਕ ਰਾਏ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ 'ਚ ਸਵਾਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ‘ਕਾਂਗਰਸ ’ਚ ਸੰਗਠਨ ਦੀ ਘਾਟ ਪਾਰਟੀ ਲਈ ਬਣੀ ਚਿੰਤਾ ਦਾ ਸਬੱਬ’
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ