ਇਸ ਮਾਸੂਮ ਦੀ ਤਸਵੀਰ ਦੇਖ ਕੇ ਵਲੂੰਧਰੇ ਗਏ ਸਨ ਲੋਕਾਂ ਦੇ ਦਿਲ, ਹੁਣ ਇਸ ਤਰ੍ਹਾਂ ਕੱਟ ਰਿਹੈ ਜ਼ਿੰਦਗੀ
Friday, Jun 09, 2017 - 02:03 PM (IST)

ਅਲੈਪੋ— ਸੀਰੀਆ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋਈ ਸੀ ਜਿਸ 'ਚ 5 ਸਾਲਾ ਬੱਚੇ ਓਮਰਾਨ ਮਕਨੀਸ਼ ਦਾ ਚਿਹਰਾ ਖੂਨ ਨਾਲ ਲੱਥ-ਪਥ ਸੀ। ਇਸ ਮਾਸੂਮ ਦੀ ਤਸਵੀਰ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ ਸੀ। ਹੁਣ ਓਮਰਾਨ ਦੀਆਂ ਨਵੀਂਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ ਕਾਫੀ ਸਿਹਤਮੰਦ ਅਤੇ ਖੁਸ਼ ਨਜ਼ਰ ਆ ਰਿਹਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਵਿਰੋਧੀਆਂ ਤੋਂ ਬਚਾਉਣ ਲਈ ਉਨ੍ਹਾਂ ਨੇ ਇਸ ਦਾ ਨਾਂ ਬਦਲ ਦਿੱਤਾ ਹੈ।
-ll.jpg)
ਓਮਰਾਨ ਸੀਰੀਆ ਦੇ ਅਲੈਪੋ ਸ਼ਹਿਰ ਕੋਲ ਹੋਏ ਹਵਾਈ ਹਮਲੇ ਮਗਰੋਂ ਜ਼ਖਮੀ ਹੋ ਗਿਆ ਸੀ। ਇਸ ਹਮਲੇ 'ਚ ਉਸ ਨੇ ਆਪਣਾ ਭਰਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਗੁਆ ਲਿਆ ਸੀ। ਹੁਣ ਇਕ ਇੰਟਰਵੀਊ ਦੌਰਾਨ ਓਮਰਾਨ ਆਪਣੇ ਪਿਤਾ ਨਾਲ ਖੁਸ਼ ਦਿਖਾਈ ਦੇ ਰਿਹਾ ਸੀ। ਪਹਿਲਾਂ ਅਫਵਾਹ ਸੀ ਕਿ ਓਮਰਾਨ ਅਤੇ ਹੋਰ ਲੋਕਾਂ 'ਤੇ ਸੀਰੀਅਨ ਅਰਬ ਆਰਮੀ ਵੱਲੋਂ ਹਮਲਾ ਕੀਤਾ ਗਿਆ, ਜਦ ਕਿ ਅਜਿਹਾ ਨਹੀਂ ਸੀ। ਹੁਣ ਵੀ ਓਮਰਾਨ ਸੀਰੀਆ 'ਚ ਹੀ ਆਪਣੀ ਫੌਜ, ਆਪਣੇ ਨੇਤਾ ਅਤੇ ਆਪਣੇ ਲੋਕਾਂ ਦੇ ਵਿਚ ਰਹਿ ਰਿਹਾ ਹੈ।
