ਸ਼ਖਸ ਨੇੇ ਲਕੜਬੱਘੇ ਨਾਲ ਕਰ ਲਈ ਦੋਸਤੀ, ਦਿਨਾਂ ਬਾਅਦ ਮਿਲਣ ’ਤੇ ਗਲ਼ਾਂ ਚੱਟਣ ਲੱਗਾ ਖੁੰਖਾਰ ਸ਼ਿਕਾਰੀ

Sunday, Aug 25, 2024 - 05:15 PM (IST)

ਇੰਟਰਨੈਸ਼ਨਲ ਡੈਸਕ- ਇਨਸਾਨ ਅਤੇ ਜਾਨਵਰਾਂ ਦਾ ਰਿਸ਼ਤਾ ਬੇਹੱਦ ਖਾਸ ਹੈ। ਸਦੀਆਂ ਤੋਂ ਦੋਵਾਂ ਦੇ ਦਰਮਿਆਨ ਦੋਸਤੀ ਅਤੇ ਦੁਸ਼ਮਣੀ ਦਾ ਸਬੰਧ ਰਿਹਾ ਹੈ। ਲੋਕ ਕੁੱਤੇ, ਬਿੱਲੀ, ਗਾਂ-ਮੱਝ, ਸੂਰ, ਬਕਰੀ, ਖੋਤਾ, ਘੋੜੇ ਆਦਿ ਵਰਗੇ ਜੀਵਾਂ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੂੰ ਪਾਲਦੇ ਹਨ ਪਰ ਜੰਗਲੀ ਜਾਨਵਰਾਂ ਤੋਂ ਦੂਰ ਹੀਰ ਹਿੰਦੇ ਹਾਂ ਅਤੇ ਉਨ੍ਹਾਂ ਨੂੰ ਦੁਸ਼ਮਣ ਸਮਝਦੇ ਹਾਂ ਪਰ ਇਕ ਸ਼ਖਸ ਨੂੰ ਜੰਗਲੀ ਜਾਨਵਰਾਂ ਨਾਲ ਦੋਸਤੀ ਕਰਨਾ ਪਸੰਦ ਹੈ ਕਿ ਉਹ ਉਨ੍ਹਾਂ ਦਾ ਪਰਿਵਾਰ ਬਣ ਜਾਂਦਾ ਹੈ ਅਤੇ ਇਸਾਨਾਂ ਵਾਂਗ ਉਨ੍ਹਾਂ ਨੂੰ ਪਿਆਰ ਕਰਦਾ ਹੈ। ਹਾਲ ਹੀ ’ਚ ਇਸ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਉਹ ਲਕੜਬੱਘੇ ਨਾਲ ਖੇਡਦਾ ਦਿਖਾਈ ਦੇ ਰਿਹਾ ਹੈ।

ਡੀਨ ਸਨਾਇਡਰ (Dean Schneider) ਇਕ ਵਾਇਲਡ ਲਾਇਫ ਕੰਜ਼ਰਵੇਸ਼ਨਿਸਟ ਹਨ ਜਿਨ੍ਹਾਂ ਨੇ ਕਈ ਜੰਗਲੀ ਜਾਨਵਰਾਂ ਦੀ ਰੱਖਿਆ ਕੀਤੀ ਹੈ ਅਤੇ ਉਨ੍ਹਾਂ ਲਈ ਵਾਇਲਡ ਲਾਈਫ ਸੈਂਚੁਰੀ ਬਣਵਾਈ ਹੈ। ਜੰਗਲੀ ਜਾਨਵਰਾਂ ਤੋਂ ਡਰਨਾ ਤਾਂ ਦੂਰ, ਉਹ ਉਨ੍ਹਾਂ ਨੂੰ ਆਪਣਾ ਦੋਸਤ ਬਣਾ ਲੈਂਦੇ ਹਨ। 

 

ਸ਼ਖਸ ਨੇ ਕੀਤੀ ਲਕੜਬੱਘੇ ਨਾਲ ਦੋਸਤੀ

ਤੁਸੀਂ ਤਾਂ ਜਾਣਦੇ ਹੀ ਹੋਵੋਗੇ ਕਿ ਲਕੜਬੱਘੇ ਕਿੰਨੇ ਖਤਰਨਾਕ ਜੀਵ ਹੁੰਦੇ ਹਨ। ਉਹ ਜੇਕਰ ਝੁੰਡ ’ਚ ਹੋਣ ਤਾਂ ਸ਼ੇਰਾਂ ਨੂੰ ਵੀ ਮਾਰ ਡੇਗਦੇ ਹਨ। ਇਨਸਾਨ ਤਾਂ ਇਨ੍ਹਾਂ ਦੇ ਸਾਹਮਣੇ ਬਿਲਕੁਲ ਵੀ ਨਹੀਂ ਟਿਕ ਸਕਦੇ ਪਰ ਇਸ ਵੀਡੀਓ ’ਚ ਕੁਝ ਵੱਖਰਾ ਹੀ ਨਜ਼ਰ ਆ ਰਿਹਾ ਹੈ। ਡੀਨ ਕਾਫੀ ਸਮੇਂ ਬਾਅਦ ਆਪਣੇ ਦੋਸਤ ਨੂੰ ਮਿਲਦੇ ਹਨ। ਉਨ੍ਹਾਂ ਨੂੰ ਦੇਖ ਕੇ ਲਕੜਬੱਘਾ ਵੀ ਇੰਨਾ ਖੁਸ਼ ਹੋ ਜਾਂਦਾ ਹੈ ਕਿ ਬੱਚਿਆਂ ਵਾਂਗ ਉਨ੍ਹਾਂ ਨੂੰ ਪਿਆਰ ਕਰਨ ਲੱਗਦਾ ਹੈ। ਡੀਨ ਵੀ ਉਸ ਨੂੰ ਪਿਆਰ ਕਰਦੇ ਹਨ। ਇਹ ਖੁੰਖਾਰ ਸ਼ਿਕਾਰੀ ਉਨ੍ਹਾਂ ਨੂੰ ਚੱਟਦਾ ਹੋਇਆ ਵੀ ਨਜ਼ਰ ਆ ਰਿਹਾ ਹੈ।

  


Sunaina

Content Editor

Related News