ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 4.55 ਕਰੋੜ ਤੋਂ ਪਾਰ
Tuesday, Oct 26, 2021 - 01:34 PM (IST)
ਨਿਊਯਾਰਕ (ਯੂ.ਐੱਨ.ਆਈ.): ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਇੱਥੇ ਪੀੜਤ ਲੋਕਾਂ ਦੀ ਗਿਣਤੀ 4,55,44,939 ਕਰੋੜ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਹੁਣ ਤੱਕ 7,37,316 ਲੋਕਾਂ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ - ਵਿਗਿਆਨੀਆਂ ਨੂੰ ਵੱਡੀ ਸਫਲਤਾ, ਐਂਟੀਬਾਇਓਟਿਕਸ ਤੋਂ ਬਿਨਾਂ ਖ਼ਤਮ ਕੀਤੀ ਜਾ ਸਕੇਗੀ ਦਿਮਾਗ ਸੰਬੰਧੀ ਸਮੱਸਿਆ
ਕੈਲੀਫੋਰਨੀਆ 48,54,041 ਕੇਸਾਂ ਨਾਲ ਸਭ ਤੋਂ ਵੱਧ ਪੀੜਤਾਂ ਵਾਲਾ ਸੂਬਾ ਹੈ। ਇਸ ਤੋਂ ਬਾਅਦ 42,14,936 ਕੇਸਾਂ ਨਾਲ ਟੈਕਸਾਸ ਦਾ ਨੰਬਰ ਆਉਂਦਾ ਹੈ। ਫਲੋਰੀਡਾ ਵਿੱਚ 36,78,661 ਮਾਮਲੇ, ਨਿਊਯਾਰਕ ਵਿੱਚ 25,37,823 ਅਤੇ ਇਲੀਨੋਇਸ ਵਿੱਚ 1.6 ਮਿਲੀਅਨ ਤੋਂ ਵੱਧ ਕੇਸ ਹਨ। ਯੂਨੀਵਰਸਿਟੀ ਮੁਤਾਬਕ 10 ਲੱਖ ਤੋਂ ਵੱਧ ਪੀੜਤਾਂ ਵਾਲੇ ਹੋਰ ਰਾਜਾਂ ਵਿੱਚ ਜਾਰਜੀਆ, ਪੈਨਸਿਲਵੇਨੀਆ, ਓਹੀਓ, ਉੱਤਰੀ ਕੈਰੋਲੀਨਾ, ਨਿਊ ਜਰਸੀ, ਟੈਨੇਸੀ, ਮਿਸ਼ੀਗਨ ਅਤੇ ਐਰੀਜ਼ੋਨਾ ਸ਼ਾਮਲ ਹਨ। ਅਮਰੀਕਾ ਦੁਨੀਆ ਭਰ ਵਿੱਚ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਨਵਾਂ 'ਮਹਾਮਾਰੀ ਵਿਸ਼ੇਸ਼ ਕਾਨੂੰਨ' ਲਾਗੂ
ਨੋਟ- ਅਮਰੀਕਾ ਵਿਚ ਲਗਾਤਾਰ ਵੱਧ ਰਹੀ ਹੈ ਕੋਰੋਨਾ ਪੀੜਤਾਂ ਦੀ ਗਿਣਤੀ, ਇਸ 'ਤੇ ਕੁਮੈਂਟ ਕਰ ਦਿਓ ਰਾਏ।