ਦਿਮਾਗ ''ਚ ਸੁਪਰ ਚਿੱਪ ਲਾਉਂਦੇ ਹੀ ਬਾਂਦਰ ਖੇਡਣ ਲੱਗ ਪਿਆ ਵੀਡੀਓ ਗੇਮ

Saturday, Apr 10, 2021 - 01:51 AM (IST)

ਦਿਮਾਗ ''ਚ ਸੁਪਰ ਚਿੱਪ ਲਾਉਂਦੇ ਹੀ ਬਾਂਦਰ ਖੇਡਣ ਲੱਗ ਪਿਆ ਵੀਡੀਓ ਗੇਮ

ਵਾਸ਼ਿੰਗਟਨ-ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਤਕਨਾਲੋਜੀ ਨੂੰ ਲੈ ਕੇ ਨਵੀਆਂ-ਨਵੀਆਂ ਖੋਜਾਂ ਕਰਨ ਵਾਲੇ ਐਲਨ ਮਸਕ ਨੇ ਇਕ ਹੋਰ ਕਮਾਲ ਕਰ ਦਿੱਤਾ ਹੈ। ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਕ ਅਜਿਹੀ ਸੁਪਰ ਚਿੱਪ ਬਣਾਈ ਹੈ ਜਿਸ ਨੂੰ ਜ਼ਿਉਂਦੇ ਸਰੀਰ 'ਚ ਵੀ ਲਾਇਆ ਜਾ ਸਕਦਾ ਹੈ। ਭਾਵ, ਇਸ ਚਿੱਪ ਦੀ ਮਦਦ ਨਾਲ ਦਿਮਾਗੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਇਸ ਸੁਪਰ ਚਿੱਪ ਦੀ ਵਰਤੋਂ ਜਦ ਬਾਂਦਰ 'ਤੇ ਕੀਤੀ ਗਈ ਤਾਂ ਬਾਂਦਰ ਵੀ ਵੀਡੀਓ ਗੇਮ ਖੇਡਣ ਲੱਗੇ। ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਬਾਂਦਰ ਨੂੰ ਵੀਡੀਓ ਗੇਮ ਖੇਡਦੇ ਹੋਏ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9150 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਵੀਡੀਓ ਗੇਮ ਖੇਡਦਾ ਬਾਂਦਰ 
ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਬਾਂਦਰ ਪਾਗੇਰ ਦੀ ਵੀਡੀਓ ਗੇਮ ਖੇਡਣ ਦੀ ਵੀਡੀਓ ਜਾਰੀ ਕੀਤੀ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆ 'ਚ ਤਹਿਲਕਾ ਮਚ ਗਿਆ ਹੈ। ਐਲਨ ਮਸਕ ਨੇ ਖੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਐਲਨ ਮਸਕ ਨੇ ਟਵੀਟ ਕਰ ਕੇ ਕਿਹਾ ਕਿ ਜਲਦ ਹੀ ਬਾਂਦਰ ਵੀ ਵੀਡੀਓ ਗੇਮ ਖੇਡਣਾ ਸ਼ੁਰੂ ਕਰਨਗੇ। ਐਲਨ ਮਸਕ ਦੀ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਜਲਦ ਹੀ ਇਕ ਅਜਿਹੀ ਸੁਪਰ ਚਿੱਪ ਤਿਆਰ ਕਰਨ ਜਾ ਰਹੀ ਹੈ ਜਿਸ ਦੇ ਰਾਹੀਂ ਇਨਸਾਨਾਂ ਦੇ ਦਿਮਾਗ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕੇਗਾ। ਇਸ ਹੈਰਾਨ ਕਰਨ ਵਾਲੇ ਖੁਲਾਸੇ ਦੇ ਨਾਲ ਐਲਨ ਮਸਕ ਨੇ ਬਾਂਦਰ ਦੇ ਵੀਡੀਓ ਗੇਮ ਖੇਡਣ ਵਾਲੇ ਵੀਡੀਓ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਬਾਂਦਰ ਦੇ ਵੀਡੀਓ ਗੇਮ ਖੇਡਣ ਨਾਲ 6 ਹਫਤਿਆਂ ਪਹਿਲਾਂ ਇਸ ਬਾਂਦਰ ਦੇ ਦਿਮਾਗ 'ਚ ਨਿਊਰਾਲਿੰਕ ਚਿੱਪ ਲਾਈ ਗਈ ਸੀ।

ਵਿਗਿਆਨ ਦਾ ਚਮਤਕਾਰ
ਐਲਨ ਮਸਕ ਦੀ ਕੰਪਨੀ ਜੇਕਰ ਇਨਸਾਨੀ ਦਿਮਾਗ 'ਚ ਚਿੱਪ ਲਗਾ ਕੇ ਉਸ ਨੂੰ ਕੰਪਿਊਟਰ ਨਾਲ ਕੁਨੈਕਟ ਕਰਨ 'ਚ ਕਾਮਯਾਬ ਰਹਿੰਦੀ ਹੈ ਤਾਂ ਇਹ ਕਿਸੇ ਵੱਡੀ ਖੋਜ ਤੋਂ ਘੱਟ ਨਹੀਂ ਹੋਵੇਗਾ। ਕਿਉਂਕਿ ਇਸ ਦੇ ਰਾਹੀਂ ਇਨਸਾਨਾਂ ਨੂੰ ਕਈ ਉਲਟ ਪਰਿਸਥਿਤੀਆਂ 'ਚ ਸਹਾਰਾ ਮਿਲ ਸਕਦਾ ਹੈ। ਐਲਨ ਮਸਕ ਨੇ ਆਪਣੇ ਟਵੀਟ 'ਚ ਕਿਹਾ ਕਿ ਬਾਂਦਰ ਪੋਂਗ ਅਜੇ ਆਪਣੇ ਦਿਮਾਗ ਨਾਲ ਗੇਮ ਖੇਡ ਰਿਹਾ ਹੈ। ਉਨ੍ਹਾਂ ਨੇ ਆਪਣੇ ਅਗਲੇ ਟਵੀਟ 'ਚ ਦਾਅਵਾ ਕੀਤਾ ਹੈ ਕਿ ਬਾਂਦਰ ਪੋਂਗ ਆਪਣੇ ਦਿਮਾਗ 'ਚ ਲਾਈ ਗਈ ਬ੍ਰੇਨ ਚਿੱਪ ਦਾ ਇਸਤੇਮਾਲ ਕਰ ਕੇ ਬ੍ਰੇਨ ਚਿੱਪ ਦੀ ਮਦਦ ਨਾਲ ਵੀਡੀਓ ਗੇਮ ਖੇਡਣ 'ਚ ਕਾਮਯਾਬ ਹੋ ਪਾ ਰਿਹਾ ਹੈ। ਐਲਨ ਮਸਕ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਲਈ ਇਹ ਬਹੁਤ ਵੱਡੀ ਖਬਰ ਹੈ।

ਇਹ ਵੀ ਪੜ੍ਹੋ-ਉੱਤਰੀ ਆਇਰਲੈਂਡ 'ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News