ਅਮਰੀਕਾ ਵਾਪਸ ਨਹੀਂ ਜਾਣਾ ਚਾਹੁੰਦਾ ਇਹ ਸ਼ਖਸ, ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ

07/12/2020 12:04:28 AM

ਨਵੀਂ ਦਿੱਲੀ/ਵਾਸ਼ਿੰਗਟਨ - ਪੂਰਾ ਵਿਸ਼ਵ ਇਨੀਂ ਦਿਨੀਂ ਕੋਰੋਨਾਵਾਇਰਸ ਦੇ ਕਹਿਰ ਤੋਂ ਪਰੇਸ਼ਾਨ ਹੈ। ਹਰ ਰੋਜ਼ ਕੋਰੋਨਾਵਾਇਰਸ ਦੇ ਅੰਕੜੇ ਵੱਧਦੇ ਜਾ ਰਹੇ ਹਨ। ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਅਮਰੀਕਾ ਵਿਚ ਆ ਰਹੇ ਹਨ। ਇਸ ਵਿਚਾਲੇ ਭਾਰਤ ਵਿਚ ਇਕ ਅਮਰੀਕੀ ਨਾਗਰਿਕ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਸ਼ਖਸ ਦਾ ਨਾਂ ਜਾਨੀ ਪੀਅਰਸ ਹੈ। ਜਾਨੀ ਪੀਅਰਸ ਪਿਛਲੇ 5 ਮਹੀਨਿਆਂ ਤੋਂ ਕੇਰਲਾ ਦੇ ਕੋਚੀ ਵਿਚ ਰਹਿ ਰਹੇ ਹਨ।

ਪੀਅਰਸ ਦਾ ਆਖਣਾ ਹੈ ਕਿ ਕੋਵਿਡ-19 ਬੀਮਾਰੀ ਕਾਰਨ ਅਮਰੀਕਾ ਵਿਚ ਹਫੜਾ-ਦਫੜੀ ਮਚੀ ਹੋਈ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਅਮਰੀਕਾ ਦੀ ਸਰਕਾਰ ਆਪਣੇ ਲੋਕਾਂ ਦਾ ਭਾਰਤ ਸਰਕਾਰ ਦੀ ਤਰ੍ਹਾਂ ਖਿਆਲ ਨਹੀਂ ਰੱਖ ਰਹੀ। ਮੈਂ ਇਥੇ ਹੀ ਰਹਿਣਾ ਚਾਹੁੰਦਾ ਹਾਂ। ਪੀਅਰਸ ਨੇ ਕਿਹਾ ਕਾਸ਼ ਮੇਰਾ ਪਰਿਵਾਰ ਵੀ ਇਥੇ ਆ ਪਾਉਂਦਾ। ਇਥੇ ਜੋ ਕੁਝ ਹੋ ਰਿਹਾ ਹੈ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਅਮਰੀਕਾ ਵਿਚ ਲੋਕ ਕੋਵਿਡ-19 ਦੀ ਚਿੰਤਾ ਨਹੀਂ ਕਰ ਰਹੇ।

ਹਾਈ ਕੋਰਟ ਵਿਚ ਪਾਈ ਅਰਜ਼ੀ
75 ਸਾਲਾ ਦੇ ਪੀਅਰਸ ਨੇ ਹਾਈ ਕੋਰਟ ਵਿਚ ਆਪਣੇ ਵੀਜ਼ਾ ਨੂੰ ਬਦਲਣ ਲਈ ਇਕ ਪਟੀਸ਼ਨ ਦਾਇਰ ਕੀਤੀ। ਪੀਅਰਸ ਆਪਣੇ ਟੂਰਿਸਟ ਵੀਜ਼ੇ ਨੂੰ ਬਿਜਨੈੱਸ ਵੀਜ਼ੇ ਵਿਚ ਤਬਦੀਲ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਪਟੀਸ਼ਨ ਦੇ ਰਿਹਾ ਹਾਂ ਜਿਸ ਵਿਚ ਮੰਗ ਕਰਾਂਗਾ ਕਿ ਮੈਨੂੰ 180 ਦਿਨ ਹੋਰ ਇਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਮੈਨੂੰ ਬਿਜਨੈੱਸ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਥੇ ਮੈਂ ਇਕ ਟ੍ਰੈਵਲ ਏਜੰਸੀ ਖੋਲ੍ਹ ਸਕਾਂ। ਉਨ੍ਹਾਂ ਕਿਹਾ ਕਿ ਮੈਂ ਇਥੇ ਫਸਿਆ ਹੋਇਆ ਨਹੀਂ ਹਾਂ ਬਲਕਿ ਇਥੇ ਰਹਿਣਾ ਚਾਹੁੰਦਾ ਹਾਂ ਮੈਨੂੰ ਕੇਰਲਾ ਪਸੰਦ ਹੈ।

ਅਮਰੀਕਾ ਵਿਚ ਕੋਰੋਨਾ ਮਹਾਮਾਰੀ
ਦੁਨੀਆ ਵਿਚ ਸਭ ਤੋਂ ਜ਼ਿਆਦਾ ਕੋਰੋਨਾਵਾਇਰਸ ਦੇ ਮਾਮਲੇ ਅਮਰੀਕਾ ਵਿਚ ਹੀ ਆ ਰਹੇ ਹਨ। ਸ਼ੁੱਕਰਵਾਰ ਨੂੰ ਅਮਰੀਕਾ ਵਿਚ 71 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ। 71 ਹਜ਼ਾਰ ਮਰੀਜ਼ ਹੁਣ ਤੱਕ ਇਕ ਦਿਨ ਵਿਚ ਪਹਿਲੀ ਵਾਰ ਕਿਸੇ ਦੇਸ਼ ਵਿਚ ਆਏ ਹਨ। ਅਮਰੀਕਾ ਵਿਚ ਪਿਛਲੇ 2 ਮਹੀਨਿਆਂ ਦੀ ਤੁਲਨਾ ਵਿਚ ਹੁਣ ਦੁਗਣਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ, ਹਾਲਾਂਕਿ ਮੌਤਾਂ ਦੀ ਗਿਣਤੀ 1.33 ਲੱਖ ਦੇ ਪਾਰ ਪਹੁੰਚ ਗਈ ਹੈ। ਇਨੀਂ ਦਿਨੀਂ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੌਤਾਂ ਹਰ ਦਿਨ ਬ੍ਰਾਜ਼ੀਲ ਵਿਚ ਹੋ ਰਹੀਆਂ ਹਨ।


Khushdeep Jassi

Content Editor

Related News