ਸੂਰਜ ''ਤੇ ਵੀ ਸ਼ੁਰੂ ਹੋਇਆ ਲਾਕਡਾਊਨ, ਧਰਤੀ ''ਤੇ ਹਿਮਯੁੱਗ ਆਉਣ ਦਾ ਸ਼ੱਕ

05/15/2020 10:39:41 PM

ਲੰਡਨ (ਵਿਸ਼ੇਸ਼) - ਕੋਰੋਨਾਵਾਇਰਸ ਕਾਰਨ ਧਰਤੀ 'ਤੇ ਲਾਕਡਾਊਨ ਅਤੇ ਮੰਦੀ ਹੈ ਪਰ ਸੂਰਜ 'ਤੇ ਲਾਕਡਾਊਨ ਸ਼ੁਰੂ ਹੋ ਗਿਆ ਹੈ। ਸਾਇੰਸਦਾਨਾਂ ਦਾ ਆਖਣਾ ਹੈ ਕਿ ਸੂਰਜ ਦੀ ਸਤਿਹ 'ਤੇ ਦਹਿਨ ਪ੍ਰਕਿਰਿਆਵਾਂ ਮੰਦ ਪੈ ਗਈਆਂ ਹਨ। ਸਾਇੰਸ ਦੀ ਭਾਸ਼ਾ ਵਿਚ ਇਸ ਨੂੰ 'ਸੋਲਰ ਮਿਨੀਮਮ' ਆਖਿਆ ਜਾਂਦਾ ਹੈ। ਸੂਰਜ ਦੇ 400 ਸਾਲ ਦੇ ਚੱਕਰ ਵਿਚ 'ਸੋਲਰ ਮਿਨੀਮਮ' ਅਤੇ 'ਸੋਲਰ ਮੈਕਸੀਮਮ' ਦੇ ਪੜਾਅ ਆਉਂਦੇ ਹਨ ਪਰ ਇਸ ਵਾਰ ਸੋਲਰ ਮਿਨੀਮਮ ਦੇ ਲੰਬਾ ਚੱਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਾਇੰਸਦਾਨ ਇਸ ਨਾਲ ਧਰਤੀ 'ਤੇ ਹੀ ਹਿਮਯੁੱਗ ਸ਼ੁਰੂ ਹੋਣ ਦਾ ਸ਼ੱਕ ਜਤਾ ਰਹੇ ਹਨ।

ਡੇਲੀਮੇਲ ਦੀ ਰਿਪੋਰਟ ਮੁਤਾਬਕ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਸੂਰਜ ਵੀ ਲਾਕਡਾਊਨ 'ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਸੂਰਜ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੇ ਸਾਇੰਸਦਾਨਾਂ ਦਾ ਆਖਣਾ ਹੈ ਕਿ ਧਰਤੀ 'ਤੇ ਪ੍ਰਕਾਸ਼ ਅਤੇ ਊਰਜਾ ਦੇ ਸਰੋਤ ਇਸ ਤਾਰੇ ਦੀ ਸਤਿਹ 'ਤੇ ਗਤੀਵਿਧੀਆਂ ਮੰਦ ਪੈ ਗਈਆਂ ਹਨ। ਸਤਿਹ 'ਤੇ ਆਉਣ ਵਾਲੇ ਸੋਲਰ ਤੂਫਾਨ ਹੁਣ ਬੇਹੱਦ ਕਮਜ਼ੋਰ ਅਤੇ ਸ਼ਾਂਤ ਹਨ।

ਧਰਤੀ 'ਤੇ ਕੀ ਹੋਵੇਗਾ
ਸੂਰਜ ਦੀ ਸਤਿਹ 'ਤੇ ਵਿਸਫੋਟ ਨਾਲ ਲਗਾਤਾਰ 60 ਮੀਲ ਉਚੀਆਂ ਸੰਤਰੀ ਅਤੇ ਲਾਲ ਲਪਟਾਂ ਨਿਕਲਦੀਆਂ ਰਹਿੰਦੀਆਂ ਹਨ ਪਰ ਹੁਣ ਇਹ ਸ਼ਾਂਤ ਹਨ। ਇਨ੍ਹਾਂ ਦੇ ਸ਼ਾਂਤ ਹੋਣ ਨਾਲ ਕਾਸਮਿਕ ਕਿਰਣਾਂ ਦਾ ਨਿਕਾਸ ਵੀ ਘੱਟ ਪੱਧਰ 'ਤੇ ਚਲਾ ਗਿਆ ਹੈ। ਸੌਰ ਤੂਫਾਨਾਂ ਦੇ ਸ਼ਾਂਤ ਹੋਣ ਨਾਲ ਧਰਤੀ ਦੇ ਤਾਪਮਾਨ 'ਤੇ ਵੀ ਅਸਰ ਪਵੇਗਾ ਅਤੇ ਘਟੋਂ-ਘੱਟ ਤਾਪਮਾਨ ਦੇ ਨਵੇਂ ਰਿਕਾਰਡ ਬਣ ਸਕਦੇ ਹਨ।

1816 'ਚ ਹੋਇਆ ਸੀ ਅਜਿਹਾ
ਰਾਇਲ ਐਸਟਰੋਨੋਮੀਕਲ ਸੋਸਾਇਟੀ ਦੇ ਮੌਸਮ ਵਿਗਿਆਨਕਾਂ ਦਾ ਆਖਣਾ ਹੈ ਕਿ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸੂਰਜ ਦਾ ਆਪਣਾ ਊਰਜਾ ਚੱਕਰ ਹੈ ਅਤੇ ਇਹ ਕਦੇ ਚਰਮ 'ਤੇ ਅਤੇ ਕਦੇ ਬਿੰਦੂ 'ਤੇ ਹੁੰਦਾ ਹੈ। ਯੂਰਪ ਵਿਚ 17ਵੀਂ ਅਤੇ 18ਵੀਂ ਸਦੀ ਵਿਚ ਵੀ ਅਜਿਹਾ ਹੋਇਆ ਸੀ। ਤਾਪਮਾਨ ਇੰਨਾ ਹੇਠਾਂ ਚਲਾ ਗਿਆ ਸੀ ਕਿ ਲੰਡਨ ਵਿਚ ਟੇਮਸ ਨਦੀ ਦਾ ਪਾਣੀ ਲੰਬੇ ਸਮੇਂ ਤੱਕ ਜਮਿਆ ਰਿਹਾ। ਫਸਲਾਂ ਖਰਾਬ ਹੋ ਗਈਆਂ। 1816 ਵਿਚ ਤਾਂ ਜੁਲਾਈ ਦੇ ਮਹੀਨੇ ਵਿਚ ਲੰਡਨ ਵਿਚ ਬਰਫ ਪੈ ਗਈ ਸੀ।


Khushdeep Jassi

Content Editor

Related News