ਜਾਪਾਨ ਦੇ ਚੰਨ ਮਿਸ਼ਨ ''ਚ ਲਗਾਤਾਰ ਆ ਰਹੀਆਂ ਰੁਕਾਵਟਾਂ, ਤੀਜੀ ਵਾਰ ''ਲਾਚਿੰਗ'' ਹੋਈ ਮੁਲਤਵੀ
Monday, Aug 28, 2023 - 10:31 AM (IST)
ਇੰਟਰਨੈਸ਼ਨਲ ਡੈਸਕ- ਜਾਪਾਨ ਦਾ ਚੰਦਰ ਮਿਸ਼ਨ ਸੋਮਵਾਰ ਨੂੰ ਇੱਕ ਵਾਰ ਫਿਰ ਮੁਅੱਤਲ ਕਰ ਦਿੱਤਾ ਗਿਆ। ਦਰਅਸਲ ਖ਼ਰਾਬ ਮੌਸਮ ਕਾਰਨ ਅਜਿਹਾ ਤੀਜੀ ਵਾਰ ਹੋਇਆ ਹੈ, ਜਦੋਂ ਜਾਪਾਨ ਨੂੰ ਆਪਣੇ ਚੰਦਰ ਮਿਸ਼ਨ ਦੀ ਲਾਂਚਿੰਗ ਰੋਕਣੀ ਪਈ ਹੈ। ਜਾਪਾਨ ਦੇ ਚੰਦਰ ਮਿਸ਼ਨ ਨੇ ਸੋਮਵਾਰ ਨੂੰ ਉਡਾਣ ਭਰਨੀ ਸੀ, ਪਰ ਉਡਾਣ ਤੋਂ 30 ਮਿੰਟ ਪਹਿਲਾਂ ਲਾਂਚ ਲਈ ਮੌਸਮ ਠੀਕ ਨਾ ਹੋਣ ਕਾਰਨ ਮਿਸ਼ਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਗਿਆ। ਹੁਣ ਅਗਲੀ ਲਾਂਚਿੰਗ ਕਦੋਂ ਹੋਵੇਗੀ, ਇਹ ਤੈਅ ਨਹੀਂ ਹੈ।
ਖਰਾਬ ਮੌਸਮ ਕਾਰਨ ਲਾਂਚ ਹੋਈ ਮੁਲਤਵੀ
ਜਾਪਾਨ ਦੀ ਪੁਲਾੜ ਏਜੰਸੀ 'ਜੈਕਸਾ' ਆਪਣੇ ਸਭ ਤੋਂ ਭਰੋਸੇਮੰਦ ਭਾਰੀ ਪੇਲੋਡ ਰਾਕੇਟ ਨਾਲ ਚੰਦਰਮਾ 'ਤੇ ਇੱਕ ਐਡਵਾਂਸ ਇਮੇਜਿੰਗ ਉਪਗ੍ਰਹਿ ਅਤੇ ਇੱਕ ਹਲਕੇ-ਵਜ਼ਨ ਵਾਲੇ ਲੈਂਡਰ ਨੂੰ ਭੇਜਣ ਵਾਲੀ ਸੀ। ਜਾਪਾਨ ਦੇ ਇਸ ਮਿਸ਼ਨ ਨੂੰ 'ਸਮਾਰਟ ਲੈਂਡਰ ਫਾਰ ਇਨਵੈਸਟੀਗੇਟਿੰਗ ਮੂਨ' ਯਾਨੀ ਸਲਿਮ ਕਿਹਾ ਜਾ ਰਿਹਾ ਹੈ। ਇਸ ਦੀ ਸ਼ੁੱਧਤਾ ਕਾਰਨ ਇਸ ਨੂੰ ਮੂਨ ਸਨਾਈਪਰ ਵੀ ਕਿਹਾ ਜਾ ਰਿਹਾ ਹੈ। ਮਿਸ਼ਨ ਮੁਤਾਬਕ ਜਾਪਾਨੀ ਲੈਂਡਰ ਨੇ ਜਨਵਰੀ 'ਚ ਚੰਦਰਮਾ ਦੀ ਸਤ੍ਹਾ 'ਤੇ ਉਤਰਨਾ ਸੀ ਪਰ ਖਰਾਬ ਮੌਸਮ ਕਾਰਨ ਲਾਂਚਿੰਗ ਨੂੰ ਟਾਲਣਾ ਪਿਆ। ਇਸ ਤੋਂ ਪਹਿਲਾਂ ਮਿਸ਼ਨ ਨੂੰ ਸ਼ਨੀਵਾਰ ਸਵੇਰੇ ਲਾਂਚ ਕੀਤਾ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਪਹਿਲਾਂ ਐਤਵਾਰ ਅਤੇ ਫਿਰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਪਰ ਸੋਮਵਾਰ ਨੂੰ ਵੀ ਮੌਸਮ ਅਨੁਕੂਲ ਨਾ ਹੋਣ 'ਤੇ ਜਾਪਾਨੀ ਪੁਲਾੜ ਏਜੰਸੀ ਨੇ ਇਸ ਮਿਸ਼ਨ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਅਗਲੀ ਤਰੀਕ ਦਾ ਅਜੇ ਐਲਾਨ ਨਹੀਂ
ਰਾਕੇਟ ਨਿਰਮਾਤਾ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਲਿਮਟਿਡ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਲਾਂਚ ਦੀ ਅਗਲੀ ਤਰੀਕ ਦਾ ਐਲਾਨ ਕੀਤਾ ਹੈ। ਜੇਕਰ ਜਾਪਾਨ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ 'ਚ ਸਫਲ ਹੋ ਜਾਂਦਾ ਹੈ, ਤਾਂ ਉਹ ਅਜਿਹਾ ਕਰਨ ਵਾਲਾ ਭਾਰਤ ਤੋਂ ਬਾਅਦ ਪੰਜਵਾਂ ਦੇਸ਼ ਬਣ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਹੀ ਰੂਸ ਦਾ ਲੂਨਾ-25 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ 'ਚ ਅਸਫਲ ਹੋ ਗਿਆ ਸੀ। ਹਾਲਾਂਕਿ ਭਾਰਤ ਦੇ ਚੰਦਰਯਾਨ-3 ਮਿਸ਼ਨ ਨੇ ਸਫਲਤਾਪੂਰਵਕ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ, ਰੂਸ, ਚੀਨ ਅਤੇ ਹਾਲ ਹੀ ਵਿੱਚ ਭਾਰਤ ਨੇ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।