ਕੈਨੇਡਾ 'ਚ ਕਤਲ ਕੀਤੇ ਗਏ ਇਕੋ ਪਰਿਵਾਰ ਦੇ 6 ਜੀਆਂ ਦਾ ਹੋਇਆ ਅੰਤਿਮ ਸੰਸਕਾਰ
Tuesday, Mar 19, 2024 - 11:49 AM (IST)
ਓਟਾਵਾ- ਕੈਨੇਡਾ ਦੀ ਰਾਜਧਾਨ ਓਟਾਵਾ ਵਿਚ ਬੀਤੇ ਦਿਨੀਂ ਕਤਲ ਕੀਤੇ ਗਏ 6 ਲੋਕਾਂ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਇਕੱਠੇ ਹੋਏ। ਇੱਥੇ ਦੱਸ ਦੇਈਏ ਕਿ ਇਸ ਘਟਨਾ ਵਿੱਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਉਹ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੁਲਸ ਅਨੁਸਾਰ 6 ਮਾਰਚ ਨੂੰ ਦੱਖਣੀ ਓਟਾਵਾ ਦੇ ਇੱਕ ਉਪਨਗਰ ਟਾਊਨਹਾਊਸ ਦੇ ਅੰਦਰ 4 ਬੱਚਿਆਂ ਅਤੇ 2 ਬਾਲਗਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ ਭਿਕਸ਼ੂ ਅਜਾਹਨ ਵਿਰਾਧਮੋ ਨੇ ਦੁਨੀਆ ਭਰ ਵਿਚ ਸੋਗ ਮਨਾ ਰਹੇ ਲੋਕਾਂ ਨੂੰ ਇਕ-ਦੂਜੇ ਦਾ ਸਮਰਥਨ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ: H-1B ਵੀਜ਼ਾ ਨੂੰ ਲੈ ਕੇ ਅਹਿਮ ਖ਼ਬਰ, ਇਸ ਤਾਰੀਖ਼ ਤੱਕ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ
ਪੀੜਤਾਂ ਵਿੱਚ 35 ਸਾਲਾ ਮਹਿਲਾ ਦਰਸ਼ਨੀ ਏਕਨਾਇਕੇ ਅਤੇ ਉਸਦੇ 4 ਬੱਚੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ ਅਤੇ ਨਾਲ ਹੀ ਇੱਕ ਪਰਿਵਾਰਕ ਦੋਸਤ ਵੀ ਸ਼ਾਮਲ ਸੀ। ਇਸ ਹਾਦਸੇ ਵਿਚ ਦਰਸ਼ਨੀ ਦਾ ਪਤੀ ਅਤੇ ਬੱਚਿਆਂ ਦਾ ਪਿਤਾ ਧਨੁਸ਼ਕਾ ਵਿਕਰਮਾਸਿੰਘੇ ਜ਼ਖ਼ਮੀ ਹੋ ਗਿਆ ਸੀ। ਓਟਾਵਾ ਪੁਲਸ ਦੇ ਮੁਖੀ ਐਰਿਕ ਸਟੱਬਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਬੇਨਤੀ ਕਰ ਰਿਹਾ ਸੀ। ਇਸ ਮਗਰੋਂ ਪੁਲਸ ਨੇ ਧਨੁਸ਼ਕਾ ਨੂੰ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਹੁਣ ਧਨੁਸ਼ਕਾ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ: ਆਪਣੇ ਕਿਰਤ ਬਾਜ਼ਾਰ ਦੀ ਕਮੀ ਨਾਲ ਨਜਿੱਠਣ ਲਈ ਭਾਰਤੀ ਵਿਦਿਆਰਥੀਆਂ ਨੂੰ ਲੁਭਾਏਗਾ ਜਰਮਨੀ
ਇੱਥੇ ਦੱਸ ਦੇਈਏ ਕਿ ਪੁਲਸ ਨੇ ਹਮਲੇ ਦੀ ਸ਼ਾਮ ਨੂੰ ਇੱਕ 19 ਸਾਲਾ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਪਹਿਲੀ-ਡਿਗਰੀ ਕਤਲ ਦੇ 6 ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਦੋਸ਼ ਲਗਾਇਆ। ਪੁਲਸ ਨੇ ਕਿਹਾ ਕਿ ਫੇਬਰਿਓ ਡੀ-ਜ਼ੋਏਸਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਪੀੜਤ ਪਰਿਵਾਰ ਨਾਲ ਰਹਿ ਰਿਹਾ ਸੀ। ਓਟਾਵਾ ਪੁਲਸ ਦੇ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਲਈ ਜ਼ੋਏਸਾ ਨੇ "ਤਿੱਖੇ ਹਥਿਆਰ" ਜਾਂ "ਚਾਕੂ ਵਰਗੀ ਚੀਜ਼" ਦੀ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ: ਇਸ ਦੇਸ਼ ’ਚ ਜਲਦ ਸ਼ੁਰੂ ਹੋਵੇਗੀ ਫਲਾਇੰਗ ਟੈਕਸੀ ਸੇਵਾ, 90 ਮਿੰਟ ਦਾ ਸਫ਼ਰ 26 ਮਿੰਟਾਂ ’ਚ ਹੋਵੇਗਾ ਤੈਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।