66 ਕਰੋੜ ਦੀ ਚੋਰੀ ਕਰਨ ਵਾਲੇ 'ਲੇਡੀ ਗੈਂਗ' ਦਾ ਪਰਦਾਫਾਸ਼, ਮਾਸਟਰਮਾਈਂਡ ਔਰਤ ਗ੍ਰਿਫ਼ਤਾਰ
Thursday, Mar 14, 2024 - 01:18 PM (IST)
ਨਿਊਯਾਰਕ (ਰਾਜ ਗੋਗਨਾ )- ਅਮਰੀਕਾ ਵਿਖੇ ਕੈਲੀਫੋਰਨੀਆ ਵਿਚ ਬੀਤੇ ਦਿਨ ਪੁਲਸ ਨੇ ਇਕ 'ਲੇਡੀ ਗੈਂਗ' ਦੀ ਮਾਸਟਰਮਾਈਂਡ ਮਿਸ਼ੇਲ ਮੈਕ ਨਾਮੀਂ ਔਰਤ ਦੇ ਘਰੋਂ 24.86 ਕਰੋੜ ਰੁਪਏ ਦੀ ਕੀਮਤ ਦਾ ਕਾਸਮੈਟਿਕਸ ਜ਼ਬਤ ਕੀਤੇ। ਅਮਰੀਕੀ ਪੁਲਸ ਨੇ ਮੇਕਅੱਪ ਦਾ ਸਮਾਨ ਚੋਰੀ ਕਰਨ ਵਾਲੇ ਇੱਕ ਲੇਡੀ ਗੈਂਗ ਦੀ ਮਾਸਟਰਮਾਈਂਡ ਔਰਤ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮਾਂ 53 ਸਾਲਾ ਮਿਸ਼ੇਲ ਮੈਕ ਨਾਮੀਂ ਔਰਤ ਨੇ ਤਕਰੀਬਨ 66 ਕਰੋੜ ਰੁਪਏ ਦੇ ਕਾਸਮੈਟਿਕਸ ਚੋਰੀ ਕੀਤੇ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ 'ਤੇ ਵੇਚ ਦਿੱਤਾ।
ਪੁਲਸ ਮੁਤਾਬਕ ਮਿਸ਼ੇਲ ਮੈਕ ਨੇ ਚੋਰੀ ਨੂੰ ਅੰਜਾਮ ਦੇਣ ਲਈ 12 ਕੁੜੀਆਂ ਨੂੰ ਨੌਕਰੀ 'ਤੇ ਰੱਖਿਆ ਹੋਇਆ ਸੀ। ਇਹ ਸਾਰੀਆਂ ਕੁੜੀਆਂ ਸੇਫੋਰਾ, ਲੈਂਸ ਕਰਾਫਟਰ, ਅਲਟਾ, ਟੀਜੇ ਮੈਕਸ, ਵਾਲਗ੍ਰੀਨ ਵਰਗੇ ਲਗਜ਼ਰੀ ਕਾਸਮੈਟਿਕਸ ਸਟੋਰਾਂ 'ਤੇ ਜਾ ਕੇ ਮੇਕਅੱਪ ਦਾ ਸਮਾਨ ਚੋਰੀ ਕਰਦੀਆਂ ਸਨ। ਮਿਸ਼ੇਲ ਫਿਰ ਡਿਸਕਾਊਂਟ 'ਤੇ ਇਹ ਸਾਮਾਨ ਆਨਲਾਈਨ ਵੇਚਦੀ ਸੀ।ਇਹ ਗਿਰੋਹ ਅਮਰੀਕਾ ਦੇ 10 ਰਾਜਾਂ ਵਿੱਚ ਚੋਰੀਆਂ ਕਰਦੇ ਸਨ। ਇਸ ਗਿਰੋਹ ਨੇ ਕੈਲੀਫੋਰਨੀਆ, ਓਹੀਓ, ਟੈਕਸਾਸ, ਫਲੋਰੀਡਾ ਸਮੇਤ ਅਮਰੀਕਾ ਦੇ 10 ਰਾਜਾਂ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ। ਇਹੀ ਕਾਰਨ ਹੈ ਕਿ ਇਸ ਗੈਂਗ ਦਾ ਨਾਂ 'ਕੈਲੀਫੋਰਨੀਆ ਗਰਲਜ਼' ਰੱਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀ ਵਿਅਕਤੀ ਪੋਂਜੀ ਘੁਟਾਲੇ 'ਚ ਦੋਸ਼ੀ ਕਰਾਰ
ਪੁਲਸ ਨੇ ਲੇਡੀਜ ਗੈਂਗ ਦੀ ਮਾਸਟਰ ਮਾਈਂਡ ਮਿਸ਼ੇਲ ਦੇ ਘਰ ਜਦੋਂ ਬੀਤੇ ਦਿਨ (12 ਮਾਰਚ) ਨੂੰ ਛਾਪਾ ਮਾਰਿਆ। ਇਸ ਦੌਰਾਨ ਉਸ ਦੇ ਘਰੋਂ ਕਰੋੜਾਂ ਰੁਪਏ ਦੇ ਕਾਸਮੈਟਿਕਸ ਪ੍ਰਾਪਤ ਹੋਏ। ਉਸ ਦਾ ਘਰ 4,500 ਵਰਗ ਫੁੱਟ 'ਚ ਬਣਿਆ ਹੈ। ਇਸ ਘਰ ਦੀ ਕੀਮਤ 2.90 ਕਰੋੜ ਰੁਪਏ ਦੇ ਕਰੀਬ ਹੈ। ਅਤੇ ਘਰ ਵਿੱਚ ਇੱਕ ਗੋਦਾਮ ਬਣਾਇਆ ਹੋਇਆ ਹੈ। ਇਸ ਵਿੱਚ ਚੋਰੀ ਦਾ ਸਾਮਾਨ ਰੱਖਿਆ ਹੋਇਆ ਸੀ। ਪੁਲਸ ਨੂੰ ਘਰ ਵਿੱਚੋਂ ਨੇਲ ਪਾਲਿਸ਼, ਲਿਪਸਟਿਕ ਅਤੇ ਫਾਊਂਡੇਸ਼ਨ ਦੇ ਡੱਬੇ ਮਿਲੇ ਹਨ।ਗੋਦਾਮ ਮੇਕਅੱਪ ਬਾਕਸਾਂ ਨਾਲ ਭਰਿਆ ਹੋਇਆ ਸੀ। ਪੁਲਸ ਨੂੰ ਮਿਸ਼ੇਲ ਦੇ ਘਰੋਂ ਆਈ ਲਾਈਨਰ ਅਤੇ ਕਾਜਲ ਵਰਗੇ ਮੇਕਅੱਪ ਉਤਪਾਦ ਵੀ ਮਿਲੇ ਹਨ। ਮਿਸ਼ੇਲ ਨੂੰ ਸੈਨ ਡਿਏਗੋ ਕੈਲੀਫੋਰਨੀਆ ਰਾਜ ਵਿਚ ਸਥਿੱਤ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਪਿਛਲੇ 2 ਸਾਲਾਂ ਤੋਂ ਇਸ ਗੈਂਗ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਸ ਨੂੰ ਇਸ ਮਾਮਲੇ ਦੀ ਕੜੀ ਉਸ ਸਮੇਂ ਮਿਲੀ, ਜਦੋਂ ਇਸ ਗਰੋਹ ਦੀਆਂ ਦੋ ਕੁੜੀਆਂ ਨੂੰ ਕਾਸਮੈਟਿਕ ਬ੍ਰਾਂਡ ਉਲਤਾਨਾ ਸਟੋਰ ਤੋਂ ਕਾਬੂ ਕੀਤਾ ਗਿਆ। ਕੁੜੀਆਂ ਨੇ ਦੱਸਿਆ ਕਿ ਇਕ ਔਰਤ ਨੇ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ। ਉਸ ਨੇ ਸਟੋਰ ਦੀ ਸਥਿਤੀ ਵੀ ਦੱਸੀ। ਪੁਲਸ ਕੁੜੀ ਦੇ ਫੋਨ ਤੋਂ ਮਿਲੇ ਮੈਸੇਜ ਰਾਹੀਂ ਮਿਸ਼ੇਲ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।