ਭਾਰਤੀ ਬਾਂਦਰ ਨੇ ਪਾਕਿ ਅਧਿਕਾਰੀਆਂ ਨੂੰ ਪਾਈਆਂ ਭਾਜੜਾਂ, ਜੰਗਲੀ ਜੀਵ ਵਿਭਾਗ ਨੇ ਫੜਨ ਤੋਂ ਕੀਤਾ ਇਨਕਾਰ

02/20/2023 6:07:41 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਇਕ ਭਾਰਤੀ ਬਾਂਦਰ ਜੋ ਗਲਤੀ ਨਾਲ ਪਾਕਿਸਤਾਨੀ ਸੀਮਾ ’ਚ ਪ੍ਰਵੇਸ਼ ਕਰ ਗਿਆ ਹੈ, ਨੂੰ ਪਾਕਿਸਤਾਨ ਦੀ ਰੈਸਕਿਊ ਟੀਮ 1122 ਨੇ ਕਾਫ਼ੀ ਕੌਸ਼ਿਸ ਦੇ ਬਾਅਦ ਕਾਬੂ ਕੀਤਾ। ਜਦਕਿ ਜੰਗਲੀ ਜੀਵ ਵਿਭਾਗ ਨੇ ਇਸ ਬਾਂਦਰ ਨੂੰ ਫੜਨ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਭਾਰਤ-ਪਾਕਿ ਸੀਮਾ ’ਤੇ ਸਥਿਤ ਬਹਾਵਲਪੁਰ ’ਚ ਇਕ ਭਾਰਤੀ ਬਾਂਦਰ ਐਤਵਾਰ ਨੂੰ ਦਾਖ਼ਲ ਹੋ ਗਿਆ।

ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਬਾਂਦਰ ਨੇ ਜਿਵੇਂ ਹੀ ਆਂਤਕ ਮਚਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਇਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ, ਪਰ ਵਿਭਾਗ ਨੇ ਇਹ ਕਹਿ ਕੇ ਬਾਂਦਰ ਨੂੰ ਫੜਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਕੋਲ ਬਾਂਦਰ ਨੂੰ ਫੜਨ ਤੋਂ ਬਾਅਦ 'ਚ ਉਸ ਦੀ ਸੰਭਾਲ ਦਾ ਪ੍ਰਬੰਧ ਨਹੀਂ ਹੈ। ਜਿਸ ਤੇ ਪਾਕਿਸਤਾਨ ਰੈਸਕਿਊ ਟੀਮ 1122 ਨੂੰ ਬੁਲਾਇਆ ਗਿਆ। ਇਸ ਟੀਮ ਨੇ ਬਾਂਦਰ ਨੂੰ ਲਗਭਗ 200 ਫੁੱਟ ਉੱਚੇ ਇਕ ਟਾਵਰ ਤੋਂ ਕਾਬੂ ਕੀਤਾ। ਉਸ ਦੇ ਬਾਅਦ ਰੈਸਕਿਊ ਟੀਮ ਨੇ ਜੰਗਲੀ ਜੀਵ ਵਿਭਾਗ ਨੂੰ ਬਾਂਦਰ ਨੂੰ ਲੈਣ ਦੇ ਲਈ ਬਲਾਇਆ, ਪਰ ਵਿਭਾਗ ਨੇ ਇਸ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ। ਜਿਸ ਦੇ ਬਾਅਦ ਬਚਾਅ ਟੀਮ ਨੇ ਇਕ ਵਿਅਕਤੀ ਨੂੰ ਬਾਂਦਰ ਸੌਂਪ ਦਿੱਤਾ।

ਇਹ ਵੀ ਪੜ੍ਹੋ- ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਗੋਲਕ ਨੂੰ ਜਬਰੀ ਜਿੰਦਰੇ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਿੱਖੀ ਪ੍ਰਤੀਕਿਰਿਆ

ਜੰਗਲੀ ਜੀਵ ਅਧਿਕਾਰੀ ਮੁਨੱਵਰ ਹੁਸੈਨ ਨੇ ਬਾਂਦਰ ਨੂੰ ਸਵੀਕਾਰ ਨਾ ਕਰਨ ਸਬੰਧੀ ਆਪਣੀ ਦਲੀਲ ’ਚ ਕਿਹਾ ਕਿ ਵਿਭਾਗ ਦੇ ਕੋਲ ਨਾ ਤਾਂ ਬਹਾਵਲਪੁਰ ਚਿੜੀਆਂ ਘਰ ’ਚ ਇਸ ਬਾਂਦਰ ਦੀ ਦੇਖਭਾਲ ਕਰਨ ਦੇ ਲਈ ਸਥਾਨ ਹੈ ਅਤੇ ਨਾ ਹੀ ਕਰਮਚਾਰੀ ਹੈ। ਇਹ ਭਾਰਤੀ ਬਾਂਦਰ ਜ਼ਰੂਰਤ ਤੋਂ ਜ਼ਿਆਦਾ ਆਂਤਕ ਮਚਾਉਣ ਵਾਲਾ ਬਾਂਦਰ ਹੈ। ਇਹ ਬਾਂਦਰ ਮਾਮੂਲੀ ਜ਼ਖ਼ਮੀ ਵੀ ਸੀ ਅਤੇ ਸਾਡੇ ਕੋਲ ਬਾਂਦਰ ਦਾ ਇਲਾਜ ਕਰਨ ਵਾਲਾ ਡਾਕਟਰ ਵੀ ਨਹੀਂ ਹੈ। ਜਿਸ ਪ੍ਰਾਇਵੇਟ ਵਿਅਕਤੀ ਨੂੰ ਬਾਂਦਰ ਸੌਂਪਿਆ ਗਿਆ, ਉਸ ਨੇ ਕਿਹਾ ਕਿ ਇਹ ਬਾਂਦਰ ਦਾ ਇਲਾਜ ਵੀ ਕਰਵਾਏਗਾ ਅਤੇ ਇਸ ਦੀ ਸੰਭਾਲ ਵੀ ਕਰੇਗਾ। ਉਕਤ ਵਿਅਕਤੀ ਨੇ ਇਸ ਬਾਂਦਰ ਦਾ ਨਾਮ ਇਮਰਾਨ ਰੱਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News