ਸ਼੍ਰੀਲੰਕਾ ਹਮਲੇ 'ਚ ਮਾਰੇ ਗਏ 3 ਭਾਰਤੀਆਂ ਦੀ ਹੋਈ ਪਛਾਣ
Monday, Apr 22, 2019 - 02:33 AM (IST)

ਕੋਲੰਬੋ-ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਕਈ ਹਿੱਸਿਆਂ ਵਿਚ ਐਤਵਾਰ ਨੂੰ ਲੜੀਵਾਰ ਬੰਬ ਧਮਾਕੇ ਹੋਏ। ਇਨ੍ਹਾਂ ਬੰਬ ਧਮਾਕਿਆਂ ਵਿਚ ਘੱਟੋ-ਘੱਟ 215 ਵਿਅਕਤੀ ਮਾਰੇ ਗਏ ਜਿਨ੍ਹਾਂ 'ਚੋਂ ਤਿੰਨ ਭਾਰਤੀਆਂ ਦੀ ਪਛਾਣ ਲਕਸ਼ਮੀ, ਨਰਾਇਣ ਚੰਦਰ ਸ਼ੇਖਰ ਅਤੇ ਰੇਮਸ਼ ਨਾਂ ਵਜੋ ਹੋਈ ਹੈ ਅਤੇ 500 ਤੋਂ ਵੱਧ ਜ਼ਖਮੀ ਹੋ ਗਏ ਜਿਨ੍ਹਾਂ ਵਿਚ 35 ਵਿਦੇਸ਼ੀ ਨਾਗਰਿਕ ਵੀ ਹਨ। ਮ੍ਰਿਤਕਾਂ 'ਚ 3 ਪੁਲਸ ਮੁਲਜ਼ਮ ਸ਼ਾਮਲ ਹਨ। ਧਮਾਕਿਆਂ ਸਬੰਧੀ 7 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।