ਰਾਸ਼ਟਰਪਤੀ ਅਹੁਦੇ ਦਾ ਸਨਮਾਨ ਪਰ ਦੇਸ਼ ਨਾਲ ਜ਼ਿਆਦਾ ਪਿਆਰ...ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬੋਲੇ ਜੋਅ ਬਾਈਡੇਨ

Thursday, Jul 25, 2024 - 07:14 AM (IST)

ਰਾਸ਼ਟਰਪਤੀ ਅਹੁਦੇ ਦਾ ਸਨਮਾਨ ਪਰ ਦੇਸ਼ ਨਾਲ ਜ਼ਿਆਦਾ ਪਿਆਰ...ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬੋਲੇ ਜੋਅ ਬਾਈਡੇਨ

ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਤੋਂ ਬਾਅਦ ਵੀਰਵਾਰ ਸਵੇਰੇ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਬਾਈਡੇਨ ਨੇ ਲੋਕਾਂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਅਤੇ ਨਵੀਂ ਪੀੜ੍ਹੀ ਨੂੰ ਮਸ਼ਾਲ ਸੌਂਪਣ ਦੀ ਗੱਲ ਕਹੀ। ਇਸ ਤੋਂ ਇਲਾਵਾ ਉਨ੍ਹਾਂ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੌਜੂਦਾ ਮੀਤ ਪ੍ਰਧਾਨ ਅਤੇ ਨਵੀਂ ਉਮੀਦਵਾਰ ਕਮਲਾ ਹੈਰਿਸ ਲਈ ਵੀ ਸਮਰਥਨ ਮੰਗਿਆ।

ਓਵਲ ਆਫਿਸ ਤੋਂ ਰਾਸ਼ਟਰ ਨੂੰ ਦਿੱਤੇ ਆਪਣੇ ਆਖਰੀ ਭਾਸ਼ਣ ਵਿਚ ਬਾਈਡੇਨ ਨੇ ਕਿਹਾ ਕਿ ਦੇਸ਼ ਵਿਚ ਨਵੀਂ ਸੋਚ ਅਤੇ ਨਵੀਂ ਆਵਾਜ਼ ਲਈ ਥਾਂ ਹੈ। ਇਸ ਦੌਰਾਨ ਉਸ ਨੇ ਕਿਹਾ, 'ਲੰਬੇ ਸਮੇਂ ਦੇ ਤਜਰਬੇ ਦਾ ਆਪਣਾ ਮਹੱਤਵ ਹੈ, ਪਰ ਇਸ ਦੇ ਨਾਲ ਹੀ ਨਵੀਂ ਆਵਾਜ਼, ਤਾਜ਼ੀ ਆਵਾਜ਼ ਅਤੇ ਹਾਂ ਨੌਜਵਾਨ ਆਵਾਜ਼ਾਂ ਦਾ ਵੀ ਆਪਣਾ ਸਮਾਂ ਅਤੇ ਸਥਾਨ ਹੈ।' ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਆਪਣੀ ਪਾਰਟੀ ਨੂੰ ਇਕਜੁੱਟ ਕਰਨ’ ਲਈ ਵ੍ਹਾਈਟ ਹਾਊਸ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ : ਡ੍ਰੈਗਨ ਦੀ ਨਵੀਂ ਯੋਜਨਾ : China ਹੁਣ ਧਰਤੀ ਤੇ ਚੰਦਰਮਾ ਵਿਚਾਲੇ ਬਣਾ ਰਿਹੈ 'Superhighway'

ਰਾਸ਼ਟਰਪਤੀ ਦੀ ਦੌੜ ਤੋਂ ਪਿੱਛੇ ਹਟਣ ਦਾ ਕਾਰਨ
ਜੋਅ ਬਾਈਡੇਨ ਹਫ਼ਤਿਆਂ ਤੋਂ ਜ਼ੋਰ ਦੇ ਰਹੇ ਸਨ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਲਈ ਸਭ ਤੋਂ ਵਧੀਆ ਉਮੀਦਵਾਰ ਹਨ। ਹਾਲਾਂਕਿ ਫਿਰ ਅਚਾਨਕ ਉਨ੍ਹਾਂ ਨੇ ਇਸ ਦੌੜ ਤੋਂ ਹਟਣ ਦਾ ਐਲਾਨ ਕਰ ਦਿੱਤਾ। ਅਜਿਹੇ 'ਚ ਇਸ ਭਾਸ਼ਣ ਰਾਹੀਂ ਬਾਈਡੇਨ ਨੇ ਪਹਿਲੀ ਵਾਰ ਸਿੱਧੇ ਤੌਰ 'ਤੇ ਜਨਤਾ ਨੂੰ ਸੰਬੋਧਨ ਕੀਤਾ ਅਤੇ ਆਪਣੇ ਫੈਸਲੇ ਦੇ ਪਿੱਛੇ ਦਾ ਕਾਰਨ ਦੱਸਿਆ। ਬਾਈਡੇਨ ਦੇ ਇਸ ਸੰਬੋਧਨ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਉਹ ਕੋਵਿਡ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਵ੍ਹਾਈਟ ਹਾਊਸ ਪਰਤਿਆ ਸੀ। ਇਸ ਤੋਂ ਪਹਿਲਾਂ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਹਮਲੇ ਦੇ ਇਕ ਦਿਨ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।

ਬਾਈਡੇਨ ਨੇ ਕਮਲਾ ਹੈਰਿਸ ਨੂੰ ਦੱਸਿਆ ਕਾਬਲ ਨੇਤਾ 
ਬਾਈਡੇਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਆਪਣੇ ਸਮਰਥਨ ਦਾ ਜ਼ਿਕਰ ਕਰਦਿਆਂ ਆਪਣਾ ਭਾਸ਼ਣ ਖਤਮ ਕੀਤਾ। ਉਨ੍ਹਾਂ ਕਿਹਾ, 'ਮੈਂ ਸਾਡੀ ਮਹਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਅਨੁਭਵੀ ਹੈ, ਉਹ ਦ੍ਰਿੜ੍ਹ ਹੈ, ਉਹ ਸਮਰੱਥ ਹੈ। ਉਹ ਮੇਰੇ ਲਈ ਇਕ ਸ਼ਾਨਦਾਰ ਸਾਥੀ ਅਤੇ ਸਾਡੇ ਦੇਸ਼ ਲਈ ਇਕ ਨੇਤਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News