ਦੋਸ਼ਾਂ ਨੂੰ ਲੈ ਕੇ ਅਮਰੀਕਾ ਤੇ ਮੈਕਸੀਕੋ ਵਿਚਾਲੇ ਹੋਵੇਗੀ ਉੱਚ ਪੱਧਰੀ ਬੈਠਕ

12/01/2019 1:10:26 AM

ਮੈਕਸੀਕੋ ਸਿਟੀ - ਮੈਕਸੀਕੋ ਅਤੇ ਅਮਰੀਕਾ ਵਿਚਾਲੇ ਇਕ ਉੱਚ ਪੱਧਰੀ ਬੈਠਕ ਹੋਵੇਗੀ, ਜਿਸ 'ਚ ਅਪਰਾਧਿਕ ਗਤੀਵਿਧੀਆਂ ਖਿਲਾਫ ਲੜਾਈ 'ਚ ਆਪਸੀ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਜਾਵੇਗੀ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇ੍ਰਬਾਰਡ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇ੍ਰਬਾਰਡ ਨੇ ਆਖਿਆ ਕਿ ਸਾਨੂੰ ਦੋਹਾਂ ਦੇਸ਼ਾਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਬਿਹਤਰ ਸਹਿਯੋਗ ਹੋਵੇਗਾ ਜਾਂ ਬਿਹਤਰ ਨਤੀਜੇ ਸਾਹਮਣੇ ਆਉਣਗੇ।

ਦੱਸ ਦਈਏ ਕਿ ਅਗਲੇ ਹਫਤੇ ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਦੀ ਅਗਵਾਈ 'ਚ ਇਕ ਅਮਰੀਕੀ ਵਫਦ ਮੈਕਸੀਕੋ ਆਵੇਗਾ। ਦੋਹਾਂ ਦੇਸ਼ਾਂ ਵਿਚਾਲੇ ਇਸ ਉੱਚ ਪੱਧਰੀ ਬੈਠਕ ਦਾ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦ ਕੁਝ ਦਿਨਾਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਸੀ ਕਿ ਉਹ ਮੈਕਸੀਕੋ ਦੇ ਨਸ਼ੀਲੇ ਪਦਾਰਥ ਵੇਚਣ ਵਾਲੇ ਸਮੂਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਰੂਪ 'ਚ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਮੀਡੀਆ ਮੁਤਾਬਕ ਜੇਕਰ ਮੈਕਸੀਕੋ ਦੇ ਇਨ੍ਹਾਂ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਦੇ ਰੂਪ 'ਚ ਨਾਮਜ਼ਦ ਕਰਨ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਇਨ੍ਹਾਂ ਦੇ ਸਮਾਨਾਂ ਨੂੰ ਜ਼ਬਤ ਕਰ ਇਸ ਦੇ ਮੈਂਬਰਾਂ ਦਾ ਦੇਸ਼ ਤੋਂ ਕੱਢ ਸਕਦਾ ਹੈ। ਇਹ ਮੁੱਦਾ ਇਸ ਲਈ ਵੀ ਕਾਫੀ ਅਹਿਮ ਹੋ ਗਿਆ ਹੈ ਕਿਉਂਕਿ ਹਾਲ ਹੀ 'ਚ 4 ਨਵੰਬਰ ਨੂੰ ਮਾਦਕ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਸਮੂਹ ਦੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਸੀ ਜਿਸ 'ਚ 6 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ।


Khushdeep Jassi

Content Editor

Related News