Bangladesh ਦੀ PM ਹੀ ਨਹੀਂ, ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨੇ ਵੀ ਤਖਤਾਪਲਟ ਮਗਰੋਂ ਛੱਡਿਆ ਆਪਣਾ ਦੇਸ਼

Tuesday, Aug 06, 2024 - 06:45 PM (IST)

ਨਵੀਂ ਦਿੱਲੀ - ਬੰਗਲਾਦੇਸ਼ ਵਿਚ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ।  ਸਰਕਾਰ ਵਿਰੋਧੀ ਅੰਦੋਲਨ ਵਿਚਕਾਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਧਾਵਾ ਬੋਲ ਦਿੱਤਾ, ਜਿਸ ਤੋਂ ਬਾਅਦ ਸ਼ੇਖ ਹਸੀਨਾ ਆਪਣੀ ਭੈਣ ਨਾਲ ਦੇਸ਼ ਛੱਡ ਕੇ ਚਲੀ ਗਈ।

ਇਸ ਤੋਂ ਪਹਿਲਾਂ ਵੀ ਕਈ ਅਜਿਹੇ ਨੇਤਾ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸੱਤਾ ਪਲਟਣ ਤੋਂ ਬਾਅਦ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ, ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਕਈ ਹੋਰ ਨੇਤਾ ਸਨ ਜੋ ਇਸੇ ਤਰ੍ਹਾਂ ਅਸਤੀਫਾ ਦੇ ਕੇ ਦੇਸ਼ ਛੱਡ ਕੇ ਭੱਜ ਗਏ ਸਨ। ਜਾਣੋ ਕਿਹੜੇ-ਕਿਹੜੇ ਦੇਸ਼ਾਂ ਦੇ ਕਿਹੜੇ-ਕਿਹੜੇ ਆਗੂ ਕਿਹੜੇ ਹਾਲਾਤਾਂ ਕਾਰਨ ਦੇਸ਼ ਛੱਡ ਕੇ ਭੱਜ ਚੁੱਕੇ ਹਨ।

ਅਸ਼ਰਫ਼ ਗਨੀ (ਅਫ਼ਗਾਨਿਸਤਾਨ)

ਸਾਲ 2021 'ਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਦੇਸ਼ 'ਤੇ ਕਬਜ਼ਾ ਕਰ ਲਿਆ ਸੀ। ਫੌਜ ਦੇ ਚਲੇ ਜਾਣ ਅਤੇ ਸਥਿਤੀ 'ਤੇ ਕਾਬੂ ਨਾ ਪਾਏ ਜਾ ਸਕਣ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਰਾਤੋਂ-ਰਾਤ ਆਪਣੇ ਪਰਿਵਾਰ ਸਮੇਤ ਦੇਸ਼ ਛੱਡ ਕੇ ਭੱਜ ਗਏ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ ਇੱਕ ਨਿੱਜੀ ਜੈੱਟ ਵਿੱਚ ਕਾਬੁਲ ਹਵਾਈ ਅੱਡੇ ਪਹੁੰਚੇ। ਇਹ ਵੀ ਦੱਸਿਆ ਗਿਆ ਹੈ ਕਿ ਇਸ ਦੌਰਾਨ ਉਹ ਆਪਣੇ ਨਾਲ ਕਾਫੀ ਨਕਦੀ ਵੀ ਲੈ ਗਿਆ ਸੀ। ਉਦੋਂ ਇਹ ਵੀ ਦੇਖਿਆ ਗਿਆ ਸੀ ਕਿ ਜਦੋਂ ਉਹ ਹਵਾਈ ਜਹਾਜ਼ 'ਚ ਬੈਠੇ ਸਨ ਤਾਂ ਉਸ ਨੂੰ ਰਨਵੇ 'ਤੇ ਕਾਫੀ ਪੈਸਾ ਛੱਡਣਾ ਪਿਆ ਸੀ।

ਇਸ ਤੋਂ ਬਾਅਦ ਉਹ ਸੰਯੁਕਤ ਅਰਬ ਅਮੀਰਾਤ ਪਹੁੰਚ ਗਏ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਨੁੱਖੀ ਆਧਾਰ 'ਤੇ ਆਪਣੇ ਦੇਸ਼ 'ਚ ਸਵਾਗਤ ਕੀਤਾ ਹੈ।

ਗੋਟਬਾਯਾ ਰਾਜਪਕਸ਼ੇ (ਸ਼੍ਰੀਲੰਕਾ)

ਇਸ ਤੋਂ ਪਹਿਲਾਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ 'ਚ ਅੰਦੋਲਨ ਦੌਰਾਨ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ ਸਨ। ਹਾਲਾਂਕਿ ਉਨ੍ਹਾਂ ਦੇ ਦੇਸ਼ ਛੱਡਣ ਦੇ 7 ਦਿਨਾਂ ਬਾਅਦ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ।

ਪਰਵੇਜ਼ ਮੁਸ਼ੱਰਫ (ਪਾਕਿਸਤਾਨ)

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੇਸ਼ ਛੱਡ ਕੇ ਚਲੇ ਗਏ ਸਨ। ਹਾਲਾਂਕਿ, 1999 ਵਿੱਚ ਇੱਕ ਤਖਤਾਪਲਟ ਦੁਆਰਾ ਚੁਣੀ ਗਈ ਨਵਾਜ਼ ਸ਼ਰੀਫ ਸਰਕਾਰ ਨੂੰ ਡੇਗਣ ਤੋਂ ਬਾਅਦ, ਮੁਸ਼ੱਰਫ ਨੇ ਆਪਣੇ ਆਪ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਘੋਸ਼ਿਤ ਕੀਤਾ। ਉਹ ਅਗਸਤ 2008 ਤੱਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਅਜਿਹੇ ਫੈਸਲੇ ਲਏ, ਜਿਨ੍ਹਾਂ ਨਾਲ ਦੇਸ਼ ਦਾ ਬਹੁਤ ਨੁਕਸਾਨ ਹੋਇਆ।

ਐਰਿਕ ਹੋਨੇਕਰ (ਜਰਮਨੀ)

1971 ਵਿੱਚ, ਸ਼ੀਤ ਯੁੱਧ ਦੌਰਾਨ ਕਈ ਅਪਰਾਧਾਂ ਲਈ ਮੁਕੱਦਮੇ ਤੋਂ ਬਚਣ ਲਈ ਪੂਰਬੀ ਜਰਮਨ ਕਮਿਊਨਿਸਟ ਨੇਤਾ ਏਰਿਕ ਹਨੇਕਰ ਅਚਾਨਕ ਆਪਣੀ ਪਤਨੀ ਨਾਲ ਮਾਸਕੋ ਭੱਜ ਗਿਆ। ਉਸਦੇ ਸ਼ਾਸਨ ਦੇ ਅਧੀਨ, ਪੱਛਮੀ ਬਰਲਿਨ ਵਿੱਚ ਕੰਧ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅੰਦਾਜ਼ਨ 125 ਪੂਰਬੀ ਜਰਮਨ ਮਾਰੇ ਗਏ ਸਨ। ਇਸ ਤੋਂ ਬਾਅਦ ਲੋਕਤੰਤਰੀ ਸੁਧਾਰਾਂ ਦੇ ਮੱਦੇਨਜ਼ਰ ਐਰਿਕ ਨੂੰ 1989 ਵਿੱਚ ਸੱਤਾ ਤੋਂ ਹਟਾ ਦਿੱਤਾ ਗਿਆ ਸੀ। 

ਹਾਲਾਂਕਿ, 1991 ਵਿੱਚ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ, ਉਸਨੂੰ ਵਾਪਸ ਜਰਮਨੀ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਰਲਿਨ ਪਹੁੰਚਣ ਸਮੇਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਨਿਕੋਲੇ ਕੋਸੇਸਕੂ (ਰੋਮਾਨਿਆ)

ਪੂਰਬੀ ਯੂਰਪ ਵਿੱਚ ਨਿਕੋਲੇ ਕੋਸੇਸਕੂ ਦੀ ਸਰਕਾਰ ਨੂੰ ਸਭ ਤੋਂ ਦਮਨਕਾਰੀ ਮੰਨਿਆ ਜਾਂਦਾ ਸੀ। ਉਸਦੀ ਗੁਪਤ ਪੁਲਸ 'ਤੇ ਵਿਆਪਕ ਨਿਗਰਾਨੀ, ਗੰਭੀਰ ਦਮਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਪਰ ਦਸੰਬਰ 1989 ਵਿਚ ਦੇਸ਼ ਵਿਚ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਅਤੇ ਜ਼ਿਆਦਾਤਰ ਫੌਜ ਵੀ ਇਸ ਕ੍ਰਾਂਤੀ ਵਿਚ ਸ਼ਾਮਲ ਹੋ ਗਈ। ਇਸ ਦੌਰਾਨ ਉਸ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ 'ਤੇ ਪੱਥਰ ਸੁੱਟੇ ਅਤੇ ਉਸ ਨੂੰ ਇਕ ਇਮਾਰਤ ਵਿਚ ਸ਼ਰਨ ਲੈਣੀ ਪਈ। ਇਸ ਦੌਰਾਨ ਉਹ ਇਮਾਰਤ ਦੀ ਛੱਤ ਤੋਂ ਆਪਣੀ ਪਤਨੀ ਦੇ ਨਾਲ ਹੈਲੀਕਾਪਟਰ 'ਚ ਸਵਾਰ ਹੋ ਕੇ ਦੇਸ਼ ਛੱਡ ਕੇ ਭੱਜ ਗਿਆ। ਪਰ ਫੌਜ ਨੇ ਰੋਮਾਨੀਆ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਅਤੇ ਉਸਦੇ ਹੈਲੀਕਾਪਟਰ ਨੂੰ ਲੈਂਡ ਕਰਨ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਕਾਉਸੇਸਕੂ ਅਤੇ ਉਸਦੀ ਪਤਨੀ ਨੂੰ ਪੁਲਿਸ ਨੇ ਫੜ ਲਿਆ ਅਤੇ ਫੌਜ ਦੇ ਹਵਾਲੇ ਕਰ ਦਿੱਤਾ।

ਫਰਡੀਨੈਂਡ ਮਾਰਕੋਸ (ਫਿਲੀਪੀਨਜ਼)

ਫਰਡੀਨੈਂਡ ਮਾਰਕੋਸ ਨੇ 1966 ਤੋਂ 1986 ਤੱਕ ਫਿਲੀਪੀਨਜ਼ ਦੇ ਰਾਜ ਦੇ ਮੁਖੀ ਵਜੋਂ ਸੇਵਾ ਕੀਤੀ। ਆਪਣੇ ਸ਼ਾਸਨ ਦੌਰਾਨ, ਉਸਨੂੰ ਭ੍ਰਿਸ਼ਟਾਚਾਰ ਅਤੇ ਜਮਹੂਰੀ ਪ੍ਰਕਿਰਿਆਵਾਂ ਦੇ ਦਮਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਮਾਰਕੋਸ ਨੂੰ ਫਿਲੀਪੀਨਜ਼ ਦੇ ਇਤਿਹਾਸ ਵਿੱਚ ਇੱਕ ਜ਼ਾਲਮ ਸ਼ਾਸਕ ਵਜੋਂ ਜਾਣਿਆ ਜਾਂਦਾ ਹੈ। ਉਸਨੇ 1972 ਵਿੱਚ ਮਾਰਸ਼ਲ ਲਾਅ ਲਗਾਇਆ ਅਤੇ 1986 ਵਿੱਚ ਸੱਤਾ ਤੋਂ ਬੇਦਖਲ ਹੋਣ ਤੱਕ ਇੱਕ ਬੇਰਹਿਮ ਤਾਨਾਸ਼ਾਹ ਵਜੋਂ ਸਰਕਾਰ ਚਲਾਈ। ਉਸ ਦੇ ਰਾਜ ਦੌਰਾਨ ਪੁਲਸ ਹਿਰਾਸਤ ਵਿੱਚ 3257 ਕਤਲ ਹੋਏ, 35,000 ਤੋਂ ਵੱਧ ਲੋਕਾਂ ਨੂੰ ਤਸੀਹੇ ਦਿੱਤੇ ਗਏ।
 


Harinder Kaur

Content Editor

Related News