ਬੰਗਲਾਦੇਸ਼ ’ਚ 100 ਲੋਕਾਂ ਦਾ ਕਤਲੇਆਮ
Thursday, Jul 17, 2025 - 01:09 AM (IST)

ਢਾਕਾ –ਬੰਗਲਾਦੇਸ਼ ਵਿਚ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਵਾਮੀ ਲੀਗ ਪਾਰਟੀ ਨਾਲ ਸੰਬੰਧਤ ਹਮਾਇਤੀਆਂ ’ਤੇ ਹੋਏ ਹਮਲੇ ਵਿਚ 100 ਵਿਅਕਤੀਆਂ ਦੀ ਜਾਨ ਚਲੀ ਗਈ। ਬੰਗਲਾਦੇਸ਼ ਵਿਚ ਆਵਾਮੀ ਲੀਗ ਹਮਾਇਤੀਆਂ ’ਤੇ ਲਗਾਤਾਰ ਹਮਲੇ ਜਾਰੀ ਹਨ। ਇਸ ਕਤਲੇਆਮ ’ਤੇ ਵਿਰੋਧੀ ਧਿਰ ਨੇ ਮੁਹੰਮਦ ਯੂਨੁਸ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਗੋਪਾਲਗੰਜ ਵਿਚ ਨੈਸ਼ਨਲ ਸਿਟੀਜ਼ਨ ਪਾਰਟੀ ਵਲੋਂ ਕੀਤੀ ਰੈਲੀ ਦੌਰਾਨ ਹੋਈਆਂ ਹਿੰਸਕ ਝੜਪਾਂ ਵਿਚ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ।