ਮਹਿਫ਼ਿਲ 'ਚ ਵਧੇਰੇ ਸ਼ਰਾਬ ਪੀਣ 'ਤੇ ਘਬਰਾਉਣ ਦੀ ਲੋੜ ਨਹੀਂ, ਮੁਫ਼ਤ 'ਚ ਘਰ ਪਹੁੰਚਾਏਗੀ ਸਰਕਾਰ

Tuesday, Aug 08, 2023 - 02:48 PM (IST)

ਮਹਿਫ਼ਿਲ 'ਚ ਵਧੇਰੇ ਸ਼ਰਾਬ ਪੀਣ 'ਤੇ ਘਬਰਾਉਣ ਦੀ ਲੋੜ ਨਹੀਂ, ਮੁਫ਼ਤ 'ਚ ਘਰ ਪਹੁੰਚਾਏਗੀ ਸਰਕਾਰ

ਰੋਮ- ਇਟਲੀ ਸਰਕਾਰ ਸ਼ਰਾਬ ਪੀ ਕੇ ਡ੍ਰਾਈਵਿੰਗ ਕਰਨ ਅਤੇ ਘਾਤਕ ਹਾਦਸਿਆਂ ਨੂੰ ਰੋਕਣ ਲਈ ਪਾਰਟੀ ਵਿਚ ਜਾਣ ਵਾਲਿਆਂ ਨੂੰ 'ਮੁਫ਼ਤ ਟੈਕਸੀ ਸਵਾਰੀ' ਦੀ ਪੇਸ਼ਕਸ਼ ਦਾ ਟ੍ਰਾਇਲ ਕਰ ਰਹੀ ਹੈ। ਇਸ ਲਈ ਇੱਕ ਪਾਇਲਟ ਪ੍ਰੋਜੈਕਟ ਸਤੰਬਰ ਦੇ ਅੱਧ ਤੱਕ ਦੇਸ਼ ਭਰ ਦੇ 6 ਨਾਈਟ ਕਲੱਬਾਂ ਵਿੱਚ ਚੱਲੇਗਾ। ਇਸ ਸਕੀਮ ਤਹਿਤ ਜਿਹੜੇ ਲੋਕ ਪਾਰਟੀ ਸਥਾਨਾਂ ਤੋਂ ਬਾਹਰ ਨਿਕਲਣ ਸਮੇਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਦੇਖੇ ਜਾਣਗੇ, ਉਨ੍ਹਾਂ ਦਾ ਅਲਕੋਹਲ ਟੈਸਟ ਕੀਤਾ ਜਾਵੇਗਾ। ਜਿਹੜੇ ਲੋਕਾਂ ਵਿਚ ਅਲਕੋਹਲ ਹੱਦ ਤੋਂ ਵੱਧ ਪਾਈ ਜਾਵੇਗੀ, ਉਹਨਾਂ ਨੂੰ ਘਰ ਭੇਜਣ ਲਈ ਟੈਕਸੀ ਬੁਲਾਈ ਜਾਵੇਗੀ। ਇਸ ਯੋਜਨਾ ਲਈ ਰਾਸ਼ੀ ਟਰਾਂਸਪੋਰਟ ਮੰਤਰਾਲਾ ਦੇ ਰਿਹਾ ਹੈ।

‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਟਲੀ ਦੇ ਟਰਾਂਸਪੋਰਟ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਮਾਟੇਓ ਸਾਲਵਿਨੀ ਨੇ ਇਸ ਯੋਜਨਾ ਨੂੰ ਅੱਗੇ ਵਧਾਇਆ ਹੈ। ਸਲਵਿਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ 'ਸੜਕਾਂ 'ਤੇ ਖ਼ਤਰੇ ਅਤੇ ਦੁਖਾਂਤ ਨੂੰ ਰੋਕਣ ਲਈ ਇਹ ਇਕ ਅਮਲੀ ਪਹਿਲਕਦਮੀ ਹੈ।' ਉਨ੍ਹਾਂ ਕਿਹਾ ਕਿ ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਜੁਰਮਾਨੇ ਅਤੇ ਕਾਨੂੰਨ ਕਾਫ਼ੀ ਨਹੀਂ ਹਨ, ਸਾਨੂੰ ਰੋਕਥਾਮ ਯੋਜਨਾ ਵਿਚ ਸਾਰਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ। ਯੂਰਪੀਅਨ ਟ੍ਰਾਂਸਪੋਰਟ ਸੇਫਟੀ ਕੌਂਸਲ (ETSC) ਦੀ 2020 ਦੀ ਰਿਪੋਰਟ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣਾ ਇਟਲੀ ਵਿੱਚ ਇੱਕ ਗੰਭੀਰ ਸਮੱਸਿਆ ਹੈ। ਇਸ ਦੇ ਨਾਲ ਹੀ ਸਰਵੇਖਣ ਨੇ ਦਿਖਾਇਆ ਕਿ ਇਟਲੀ ਵਿੱਚ ਸ਼ਰਾਬ ਪੀਣ ਅਤੇ ਡਰਾਈਵਿੰਗ ਦੀ ਸਵੀਕਾਰਤਾ ਦਾ ਪੱਧਰ ਯੂਰਪੀਅਨ ਯੂਨੀਅਨ ਦੇ ਹੋਰ ਦੇਸ਼ਾਂ ਨਾਲੋਂ ਵੱਧ ਹੈ।

ਪੜ੍ਹੋ ਇਹ ਅਹਿਮ ਖ਼ਬਰ-ਘਰ ਤੋਂ ਹੀ ਬੇਦਖਲ ਹੋਣੀ ਸ਼ੁਰੂ ਹੋਈ 'ਅੰਗਰੇਜ਼ੀ', ਸਥਾਨਕ ਭਾਸ਼ਾ ਨੂੰ ਮਹੱਤਵ ਦੇ ਰਹੇ ਯੂਰਪੀ ਦੇਸ਼

ਸਕੀਮ ਦੀ ਕੀਤੀ ਜਾ ਰਹੀ ਸ਼ਲਾਘਾ

ਵੇਨੇਟੋ ਖੇਤਰ ਵਿੱਚ ਜੇਸੋਲੋ ਸ਼ਹਿਰ ਨੇੜੇ ਇੱਕ ਨਾਈਟ ਕਲੱਬ ਦੇ ਬਾਹਰ ਮਾਰਕੋ ਨਾਮ ਦੇ ਇੱਕ ਨੌਜਵਾਨ ਨੇ ਅਖਬਾਰ ਇਲ ਗਜ਼ੇਟੀਨੋ ਨੂੰ ਦੱਸਿਆ ਕਿ 'ਮੈਨੂੰ ਲਗਦਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਹਨ,'। ਲੋਕ ਡਾਂਸ ਲਈ ਨਿਕਲਦੇ ਹਨ ਅਤੇ ਸ਼ਰਾਬ ਪੀਂਦੇ ਹਨ। ਇਸ ਪ੍ਰਯੋਗ ਨਾਲ ਅੰਤ ਵਿੱਚ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।’ ਇੱਕ ਨਾਈਟ ਕਲੱਬ ਦੇ ਮਾਲਕ ਸੈਮੂਅਲ ਬੁਕੀਓਲ ਨੇ ਦੱਸਿਆ ਕਿ ਯੋਜਨਾ ਲਾਗੂ ਹੋਣ ਦੀ ਪਹਿਲੀ ਰਾਤ ਦੌਰਾਨ 21 ਲੋਕਾਂ ਨੂੰ ਟੈਕਸੀਆਂ ਰਾਹੀਂ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ 'ਮੈਂ ਸੱਚਮੁੱਚ ਖੁਸ਼ ਹਾਂ ਕਿ ਸਰਕਾਰ ਨੇ ਆਖਰਕਾਰ ਸਾਡੇ ਬਾਰੇ ਥੋੜ੍ਹਾ ਜਿਹਾ ਸੋਚਿਆ ਹੈ। ਅਕਸਰ ਸਾਨੂੰ ਮੀਡੀਆ ਤੋਂ ਸਖ਼ਤ ਆਲੋਚਨਾ ਸੁਣਨ ਨੂੰ ਮਿਲਦੀ ਹੈ। ਇਹ ਇੱਕ ਸਿਆਣਪ ਵਾਲਾ ਉਪਰਾਲਾ ਹੈ। ਲੋਕ ਇੱਥੇ ਮੌਜ-ਮਸਤੀ ਕਰਨ ਆਉਂਦੇ ਹਨ, ਉਹ ਕੁਝ ਸਮੇਂ ਲਈ ਆਪਣੀਆਂ ਸਮੱਸਿਆਵਾਂ ਨੂੰ ਭੁੱਲਣਾ ਚਾਹੁੰਦੇ ਹਨ। ਸ਼ਾਇਦ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ। ਟੈਕਸੀ ਉਨ੍ਹਾਂ ਨੂੰ ਸੁਰੱਖਿਅਤ ਘਰ ਲਿਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News