ਵਾਇਰਸ ਨਾਲ ਲੜਨ ਲਈ 25 ਲੱਖ ਯੂਰੋ ਦੇਵੇਗਾ ਜਰਮਨ ਫੁੱਟਬਾਲਰ

Thursday, Mar 19, 2020 - 12:40 AM (IST)

ਵਾਇਰਸ ਨਾਲ ਲੜਨ ਲਈ 25 ਲੱਖ ਯੂਰੋ ਦੇਵੇਗਾ ਜਰਮਨ ਫੁੱਟਬਾਲਰ

ਬਰਲਿਨ— ਜਰਮਨੀ ਦੀ ਰਾਸ਼ਟਰੀ ਟੀਮ ਦੇ ਫੁੱਟਬਾਲਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਨਾਲ ਲੜਨ ਲਈ 25 ਲੱਖ ਯੂਰੋ ਦਾਨ ਕਰੇਗਾ। ਜਰਮਨ ਕਪਤਾਨ ਮੈਨੁਅਲ ਨੇਯੁਰ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਕਿਹਾ ਕਿ ਇਸ ਸਮੇਂ ਸਾਨੂੰ ਇਕ ਦੂਜੇ ਦੀ ਦੇਖਰੇਖ ਕਰਨ ਦੀ ਜ਼ਰੂਰਤ ਹੈ। ਸਾਡੀ ਰਾਸ਼ਟਰੀ ਟੀਮ ਦੇ ਮੈਂਬਰ ਇਸ ਵਾਰੇ 'ਚ ਸੋਚ ਰਹੇ ਹਨ ਤੇ ਇਸ ਵਧੀਆ ਕੰਮ ਦੇ ਲਈ ਦਾਨ ਕਰਨ ਜਾ ਰਹੇ ਹਨ। ਬਾਯਰਨ ਮਯੂਨਿਖ ਦੇ ਜੋਸ਼ੁਆ ਕਿਮਿਚ ਤੇ ਲਿਯੋਨ ਗੋਰਤਜਾ ਤੇ ਬੋਰੂਸਿਆ ਮੋਏਨਚੇਨਗਲਾਡਬਾਕ ਦੇ ਮੈਥਿਯਾਸ ਗਿੰਟਰ ਸਮੇਤ ਹੋਰ ਖਿਡਾਰੀਆਂ ਨੇ ਵੀ ਇਸ ਤਰ੍ਹਾਂ ਦੇ ਵੀਡੀਓ ਸ਼ੇਅਰ ਕੀਤੇ ਹਨ।


author

Gurdeep Singh

Content Editor

Related News