ਬਿ੍ਰਟੇਨ ''ਚ ਕੋਰੋਨਾ ਦੀ ਵੈਕਸੀਨ ਦਾ ਵੀਰਵਾਰ ਨੂੰ ਕੀਤਾ ਜਾਵੇਗਾ ਲੋਕਾਂ ''ਤੇ ਪਹਿਲਾ ਟ੍ਰਾਇਲ

04/22/2020 1:51:45 AM

ਲੰਡਨ - ਬਿ੍ਰਟੇਨ ਕੋਰੋਨਾਵਾਇਰਸ ਦੀ ਵੈਕਸੀਨ ਦਾ ਮਨੁੱਖਾਂ 'ਤੇ ਪਹਿਲਾਂ ਟ੍ਰਾਇਲ ਕਰਨ ਵਾਲਾ ਹੈ।ਸਰਕਾਰ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਵੀਰਵਾਰ ਨੰ ਪਹਿਲੀ ਵਾਰ ਕੁਝ ਵਾਲੰਟੀਅਰਸ ਨੂੰ ਇਸ ਦੀ ਡੋਜ਼ ਦਿੱਤੀ ਜਾਵੇਗੀ। ਬਿ੍ਰਟੇਨ ਦੇ ਹੈਲਥ ਸੈਕੇਟਰੀ ਮੈਟ ਹੈਨਕਾਕ ਨੇ ਆਖਿਆ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇਸ ਵੈਕਸੀਨ ਨੂੰ ਬਣਾਇਆ ਹੈ। ਇਸ ਵਿਚ ਵਾਇਰਸ ਨਾਲ ਲੱੜਣ ਦੀ ਸਮਰੱਥਾ ਹੈ ਅਤੇ ਅਗਲੇ 2 ਦਿਨਾਂ ਵਿਚ ਇਸ ਦਾ ਪਹਿਲਾਂ ਟ੍ਰਾਇਲ ਹੋਵੇਗਾ।

ਉਨ੍ਹਾਂ ਨੂੰ ਕਲੀਨਿਕਲ ਟ੍ਰਾਇਲ ਲਈ 20 ਮਿਲੀਅਨ ਪਾਊਡ ਦੇ ਫੰਡ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੰਪੀਰੀਅਲ ਕਾਲਜ ਲੰਡਨ ਨੂੰ ਵੈਕਸੀਨ 'ਤੇ ਰਿਸਰਚ 'ਤੇ 22.5 ਮਿਲੀਅਨ ਪਾਊਡ ਦਿੱਤੇ ਜਾਣਗੇ। ਮੰਗਲਵਾਰ ਨੂੰ ਸ਼ਾਮ ਨੂੰ ਡਾਓਨਿੰਗ ਸਟ੍ਰੀਟ ਦੀ ਪ੍ਰੈਸ ਬੀਫਿ੍ਰੰਗ ਦੌਰਾਨ ਮੈਟ ਹੈਨਕਾਕ ਨੇ ਆਖਿਆ ਕਿ ਮੈਂ ਇਹ ਐਲਾਨ ਕਰ ਸਕਦਾ ਹਾਂ ਕਿ ਇਸ ਵੀਰਵਾਰ ਤੋਂ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਦਾ ਲੋਕਾਂ 'ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ।

ਉਨ੍ਹਾਂ ਅੱਗੇ ਆਖਿਆ ਕਿ, ਵੈਕਸੀਨ ਦੀ ਖੋਜ ਦੀ ਪ੍ਰਕਿਰਿਆ ਵਿਚ ਟ੍ਰਾਇਲ ਦੌਰਾਨ ਐਰਰ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਨੇ ਆਪਣੇ ਸਾਇੰਸਦਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਦਿਸ਼ਾ ਵਿਚ ਹਰ ਤਰ੍ਹਾਂ ਦੇ ਸੰਸਾਧਨ ਉਨ੍ਹਾਂ ਨੂੰ ਉਪਲੱਬਧ ਕਰਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਕਾਮਯਾਬੀ ਮਿਲੇ। ਮੈਟ ਹੈਨਕਾਕ ਨੇ ਆਖਿਆ ਕਿ ਪੂਰੀ ਦੁਨੀਆ ਵਿਚ ਪਹਿਲੀ ਵੈਕਸੀਨ ਬਣਾ ਲੈਣ ਦੀ ਕਾਮਯਾਬੀ ਇੰਨੀ ਵੱਡੀ ਹੈ ਕਿ ਮੈਂ ਇਸ ਦੇ ਲਈ ਕੁਝ ਵੀ ਕਰੁਬਾਨ ਕਰਨ ਨੂੰ ਤਿਆਰ ਹਾਂ। ਸਾਇੰਸਦਾਨਾਂ ਨੇ ਆਖਿਆ ਹੈ ਕਿ ਨਵੀਂ ਵੈਕਸੀਨ ਖਸਰਾ, ਮੱਪਸ ਅਤੇ ਰੂਬੇਲਾ ਜਿਹੀਆਂ ਬੀਮਾਰੀਆਂ ਦੇ ਨਾਲ ਕੋਰੋਨਾ ਤੋਂ ਬਚਾਉਣ ਲਈ ਕਾਰਗਰ ਸਾਬਿਤ ਹੋਵੇਗੀ।


Khushdeep Jassi

Content Editor

Related News