ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਗੈਰ-ਗੋਰੀ ਮਹਿਲਾ ਬਣੀ ਜੱਜ

Friday, Jul 01, 2022 - 01:55 AM (IST)

ਵਾਸ਼ਿੰਗਟਨ-ਅਮਰੀਕਾ 'ਚ ਕੇਤਨਜੀ ਬ੍ਰਾਊਨ ਜੈਕਸਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੀ ਚੋਟੀ ਦੀ ਅਦਾਲਤ 'ਚ ਪਹਿਲੀ ਗੈਰ-ਗੋਰੀ ਮਹਿਲਾ ਜੱਜ ਵੀ ਬਣ ਗਈ ਹੈ। 51 ਸਾਲਾ ਜੈਕਸਨ ਅਦਾਲਤ ਦੀ 116ਵੀਂ ਜੱਜ ਹੈ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਉਸ ਜੱਜ ਦੀ ਥਾਂ ਲਈ ਜਿਸ ਦੇ ਲਈ ਉਨ੍ਹਾਂ ਨੇ ਕਦੇ ਕੰਮ ਕੀਤਾ ਸੀ। ਜਸਟਿਸ ਸਟੀਫਨ ਬ੍ਰੇਅਰ ਅੱਜ ਸੇਵਾਮੁਕਤ ਹੋ ਗਏ। ਕੁਝ ਦੇਰ ਬਾਅਦ ਜੈਕਸਨ ਨੇ ਸੁਪਰੀਮ ਕੋਰਟ ਦੇ ਜੱਜਾਂ ਲਈ ਲੋੜੀਂਦੀਆਂ ਦੋ ਸਹੁੰ ਚੁੱਕੀਆਂ, ਇਕ ਬ੍ਰੇਅਰ ਦੁਆਰਾ ਜਦਕਿ ਦੂਜੀ ਚੀਫ ਜਸਟਿਸ ਜਾਨ ਰਾਬਰਟ ਵੱਲੋਂ ਦਿਵਾਈ ਗਈ।

ਇਹ ਵੀ ਪੜ੍ਹੋ : World Canada Day : ਕੈਨੇਡਾ ਬਾਰੇ ਇਹ ਖਾਸ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

ਅਦਾਲਤ ਵੱਲੋਂ ਇਕ ਜਾਰੀ ਬਿਆਨ 'ਚ ਜੈਕਸਨ ਨੇ ਕਿਹਾ ਕਿ ਮੈਂ ਦਿਲੋਂ ਅਮਰੀਕਾ ਦੇ ਸੰਵਿਧਾਨ ਦਾ ਸਮਰਥਨ ਕਰਨ ਅਤੇ ਰੱਖਿਆ ਕਰਨ ਅਤੇ ਬਿਨਾਂ ਕਿਸੇ ਡਰ ਜਾਂ ਪੱਖ ਦੇ ਨਿਆਂ ਕਰਨ ਦੀ ਗੰਭੀਰ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ, ਇਸ ਲਈ ਪ੍ਰਮਾਤਮਾ ਮੇਰੀ ਮਦਦ ਕਰੇ। ਮੈਂ ਆਪਣੇ ਸਾਰੇ ਨਵੇਂ ਸਹਿਯੋਗੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਦਿਲੋਂ ਧੰਨਵਾਦ ਕਰਦੀ ਹਾਂ।

ਇਹ ਵੀ ਪੜ੍ਹੋ :ਯੂਕ੍ਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ ਅਮਰੀਕਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News