ਦੱਖਣੀ ਕੋਰੀਆ ''ਚ ਵੀ ਆਇਆ ਨਵੇਂ ਕੋਰੋਨਾ ਸਟ੍ਰੇਨ ਦਾ ਪਹਿਲਾ ਮਾਮਲਾ

12/28/2020 2:19:44 PM

ਸੋਲ- ਹੁਣ ਦੱਖਣੀ ਕੋਰੀਆ ਵਿਚ ਵੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇ. ਡੀ. ਸੀ. ਏ.) ਨੇ ਇਹ ਜਾਣਕਾਰੀ ਦਿੱਤੀ। ਕੇ. ਡੀ. ਸੀ. ਏ. ਮੁਤਾਬਕ, ਬ੍ਰਿਟੇਨ ਤੋਂ ਤਿੰਨ ਵਿਅਕਤੀ 22 ਦਸੰਬਰ ਨੂੰ ਇੱਥੇ ਪਹੁੰਚੇ ਸਨ। 

ਉਨ੍ਹਾਂ ਦੀ ਜਾਂਚ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ ਅਤੇ ਤਿੰਨੋਂ ਇਕਾਂਤਵਾਸ ਕੀਤੇ ਗਏ ਹਨ। ਦੂਜੇ ਪਾਸੇ ਦੇਸ਼ ਦੇ ਸਿਹਤ ਮਾਹਰ ਇਕ ਹੋਰ ਪਰਿਵਾਰ ਦੇ ਚਾਰ ਮੈਂਬਰਾਂ ਦੇ ਲਏ ਨਮੂਨਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਜੋ ਯੂ. ਕੇ. ਤੋਂ ਵਾਪਸ ਆਏ ਹਨ ਅਤੇ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਨਵੇਂ ਸਟ੍ਰੇਨ ਲਈ ਇਨ੍ਹਾਂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤੀ ਜਾ ਰਿਹਾ ਹੈ।

ਦੱਖਣੀ ਕੋਰੀਆ ਨੇ 23 ਦਸੰਬਰ ਤੋਂ ਬ੍ਰਿਟੇਨ ਤੋਂ ਉਡਾਣਾਂ 'ਤੇ ਪਾਬੰਦੀ ਲਾਈ ਹੋਈ ਹੈ ਪਰ ਦੂਜੇ ਦੇਸ਼ਾਂ ਤੋਂ ਆਉਂਦੇ ਹੋਏ ਆਉਣ ਵਾਲੇ ਯਾਤਰੀਆਂ ਦੀ ਸੰਭਾਵਨਾ ਵੀ ਬਣੀ ਹੋਈ ਹੈ। ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਯੂ. ਕੇ. ਦੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਹੈ।


Sanjeev

Content Editor

Related News