ਅਮਰੀਕਾ ਦੇ ਜੰਗਲਾਂ ''ਚ ਲੱਗੀ ਅੱਗ 37 ਹਜ਼ਾਰ ਏਕੜ ''ਚ ਫੈਲੀ
Wednesday, Jun 19, 2019 - 01:21 AM (IST)

ਵਾਸ਼ਿੰਗਟਨ - ਅਮਰੀਕਾ ਦੇ ਐਰੀਜ਼ੋਨਾ ਸੂਬੇ 'ਚ ਲੱਗੀ ਅੱਗ ਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਪਿਛਲੇ 10 ਦਿਨਾਂ ਤੋਂ ਲੱਗੀ ਅੱਗ 'ਚ 37,765 ਏਕੜ ਖੇਤਰ 'ਚ ਫੈਲ ਗਈ ਹੈ ਅਤੇ ਇਸ ਦੌਰਾਨ ਸਿਰਫ 10 ਫੀਸਦੀ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਹੈ। ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਅਖਬਾਰੇ ਏਜੰਸੀ ਸ਼ਿੰਹੂਆ ਮੁਤਾਬਕ, ਅੱਗ ਨੂੰ ਬੁਡਬਰੀ ਫਾਇਰ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਫੀਨਿਕਸ ਦੇ 90 ਕਿਲੋਮੀਟਰ ਉੱਤਰ-ਪੂਰਬੀ 'ਚ ਟੋਂਟੋ ਨੈਸ਼ਨਲ ਫਾਰੈਸਟ 'ਚ ਅਜੇ ਵੀ ਲੱਗੀ ਹੋਈ ਹੈ।
ਪ੍ਰਸ਼ਾਸਨ ਨੇ ਦੱਸਿਆ ਕਿ 8 ਜੂਨ ਨੂੰ ਲੱਗੀ ਅੱਗ 'ਤੇ ਫਾਇਰ ਬ੍ਰਿਗੇਡ ਦੇ 747 ਕਰਮੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਨੇ ਆਖਿਆ ਕਿ ਖਰਾਬ ਮੌਸਮ ਅਤੇ ਲੰਬੇ ਘਾਹ ਕਾਰਨ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਈ ਕਿਲੋਮੀਟਰ ਦੂਰ ਤੋਂ ਹੀ ਅੱਗ ਦਾ ਧੂੰਆ ਦੇਖਿਆ ਜਾ ਸਕਦਾ ਹੈ ਪਰ ਉਸ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਇਸ ਤੋਂ ਕੋਈ ਖਤਰਾ ਨਹੀਂ ਹੈ ਪਰ ਜੰਗਲਾਤ ਵਿਭਾਗ ਵੱਲੋਂ ਜੰਗਲ ਨੇੜੇ ਰਹਿ ਰਹੇ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਹੈ।