ਇਤਿਹਾਸਕ ਕਾਲੀ ਮਾਤਾ ਮੰਦਰ ’ਚ ਹਿੰਦੂ ਭਾਈਚਾਰੇ ਦਾ ਤਿੰਨ ਰੋਜ਼ਾ ਤਿਉਹਾਰ ਧੂਮਧਾਮ ਨਾਲ ਸ਼ੁਰੂ

Thursday, Jan 26, 2023 - 02:01 PM (IST)

ਇਤਿਹਾਸਕ ਕਾਲੀ ਮਾਤਾ ਮੰਦਰ ’ਚ ਹਿੰਦੂ ਭਾਈਚਾਰੇ ਦਾ ਤਿੰਨ ਰੋਜ਼ਾ ਤਿਉਹਾਰ ਧੂਮਧਾਮ ਨਾਲ ਸ਼ੁਰੂ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਕਲਾਤ ਇਲਾਕੇ ’ਚ ਵਿਸ਼ਵ ਪ੍ਰਸਿੱਧ ਹਿੰਦੂਆਂ ਦੇ ਕਾਲੀ ਮਾਤਾ ਮੰਦਰ ’ਚ ਤਿੰਨ ਰੋਜ਼ਾ ਪ੍ਰੋਗਰਾਮ ਧਾਰਮਿਕ ਰੀਤੀ ਰਿਵਾਜ ਨਾਲ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਹਿੰਦੂ ਫਿਰਕੇ ਦੇ ਪਰਿਵਾਰ ਸ਼ਾਮਲ ਹੋਏ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੁਲਸ ਨੇ ਪੰਜਾਬੀ ਦੀ ਬਚਾਈ ਜਾਨ, 8 ਘੰਟੇ ਬੰਦ ਰੱਖਿਆ ਪੁਲ

ਇਸ ਕਾਲੀ ਮਾਤਾ ਮੰਦਰ ’ਚ ਏਸ਼ੀਆਂ ਦੀ ਦੂਜੀ ਸਭ ਤੋਂ ਵਿਸ਼ਾਲ ਕਾਲੀ ਮਾਤਾ ਦੀ ਮੂਰਤੀ ਸਥਾਪਤ ਹੈ ਅਤੇ ਮਾਨਤਾ ਹੈ ਕਿ ਇਹ ਮੰਦਰ ਲਗਭਗ 15000 ਸਾਲ ਪੁਰਾਣਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਧਾਰਮਿਕ ਪ੍ਰੋਗਰਾਮ ’ਚ ਹਿੰਦੂਆਂ ਦੇ ਨਾਲ-ਨਾਲ ਮੁਸਲਿਮ ਫਿਰਕੇ ਦੇ ਲੋਕ ਵੀ ਸ਼ਾਮਲ ਹੋਏ। ਕੁਝ ਮੁਸਲਿਮ ਪਰਿਵਾਰ ਲਗਾਤਾਰ ਇਸ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News