ਜ਼ੀਰੋ ਕੋਵਿਡ ਪਾਬੰਦੀ ਹਟਣ ਤੋਂ ਬਾਅਦ ਤਨਖ਼ਾਹ ਤੇ ਨੌਕਰੀ ਲਈ ਸੜਕਾਂ ’ਤੇ ਉਤਰੇ ਮੁਲਾਜ਼ਮ

Thursday, Jan 19, 2023 - 11:03 AM (IST)

ਜ਼ੀਰੋ ਕੋਵਿਡ ਪਾਬੰਦੀ ਹਟਣ ਤੋਂ ਬਾਅਦ ਤਨਖ਼ਾਹ ਤੇ ਨੌਕਰੀ ਲਈ ਸੜਕਾਂ ’ਤੇ ਉਤਰੇ ਮੁਲਾਜ਼ਮ

ਪੇਈਚਿੰਗ (ਇੰਟ.)- ਚੀਨ ’ਚ ‘ਜ਼ੀਰੋ ਕੋਵਿਡ’ ਪਾਬੰਦੀ ਹਟਾਉਣ ਤੋਂ ਬਾਅਦ ਦੇਸ਼ ਦੀ ਵਾਇਰਸ ਨਿਗਰਾਨੀ ਤੇ ਪ੍ਰੀਖਣ ਦੀ ਵਿਸ਼ਾਲ ਮਸ਼ੀਨਰੀ ਨੂੰ ਬਰਬਾਦ ਕਰ ਦਿੱਤਾ। ਇਥੋਂ ਤੱਕ ਕਿ ਇਨਫੈਕਸ਼ਨ ਤੇ ਮੌਤਾਂ ’ਚ ਵੀ ਵਾਧਾ ਹੋਇਆ। ਹੁਣ ਅਧਿਕਾਰੀਆਂ ਨੂੰ ਇਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਕੰਟਰੋਲ ਵਰਕਰ ਤਨਖ਼ਾਹ ਤੇ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।

ਦੱਖਣੀ-ਪੱਛਮੀ ਚੀਨੀ ਸ਼ਹਿਰ ਚੋਂਗਕਿੰਗ ’ਚ ਇਕ ਕੋਵਿਡ ਟੈਸਟ ਕਿੱਟ ਨਿਰਮਾਤਾ ਨਾਲ ਤਨਖ਼ਾਹ ਵਿਵਾਦ ਨਾਲ ਭੜਕੇ ਸੈਂਕੜੇ ਕਾਮਿਆਂ ਨੇ ਪੁਲਸ ਦੀਆਂ ਚੀਜ਼ਾਂ ਸੁੱਟੀਆਂ। ਪ੍ਰਦਰਸ਼ਨਕਾਰੀਆਂ ਨੇ ਰੈਪਿਡ ਐਂਟੀਜਨ ਟੈਸਟ ਦੇ ਸੈਂਪਲਾਂ ਨਾਲ ਭਰੇ ਬਕਸੇ ਨੂੰ ਲੱਤ ਮਾਰੀ, ਜਿਸ ਨਾਲ ਹਜ਼ਾਰਾਂ ਟੈਸਟ ਨੁਕਸਾਨੇ ਗਏ।

ਇਹ ਖ਼ਬਰ ਵੀ ਪੜ੍ਹੋ : ਰੂਸ ਖ਼ਿਲਾਫ਼ ਜੰਗ ਨੂੰ ਲੈ ਕੇ 'ਵਿਸ਼ਵ' 'ਤੇ ਭੜਕੇ ਜ਼ੇਲੇਂਸਕੀ, ਨਾਲ ਹੀ ਕੀਤੀ ਵੱਡੀ ਮੰਗ

ਪੂਰਬੀ ਸ਼ਹਿਰ ਹਾਂਜੋ ’ਚ ਕਈ ਮੁਲਾਜ਼ਮ ਪ੍ਰੀਖਣ ਕਿੱਟ ਬਣਾਉਣ ਵਾਲੇ ਕਾਰਖਾਨੇ ਦੀ ਛੱਤ ’ਤੇ ਚੜ੍ਹ ਗਏ ਤੇ ਵਿਰੋਧ ਕਰਦਿਆਂ ਉਥੋਂ ਛਾਲ ਮਾਰਨ ਦੀ ਧਮਕੀ ਦਿੱਤੀ। ਸ਼ਹਿਰ ’ਚ ਇਕ ਵੱਖਰਾ ਪ੍ਰੀਖਣ ਨਿਰਮਾਣ ਪਲਾਂਟ ’ਚ ਕਾਮਿਆਂ ਨੇ ਤਨਖ਼ਾਹ ਵਿਵਾਦ ਨੂੰ ਲੈ ਕੇ ਕਈ ਦਿਨਾਂ ਤੱਕ ਵਿਰੋਧ ਕੀਤਾ।

ਡੈੱਥ ਸਰਟੀਫਿਕੇਟ ’ਤੇ ਮੌਤ ਦਾ ਕਾਰਨ ‘ਕੋਵਿਡ-19’ ਨਾ ਲਿਖਣ ਡਾਕਟਰ
ਚੀਨ ਸਰਕਾਰ ਨੇ ਸਾਰੇ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਡੈੱਥ ਸਰਟੀਫਿਕੇਟ ’ਚ ਮਰੀਜ਼ ਦੀ ਮੌਤ ਦਾ ਕਾਰਨ ‘ਕੋਵਿਡ-19’ ਨਾ ਲਿਖਣ। ਹੁਕਮ ’ਚ ਕਿਹਾ ਗਿਆ ਹੈ ਕਿ ਜੇਕਰ ਮਰੀਜ਼ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਹੈ ਤਾਂ ਡੈੱਥ ਸਰਟੀਫਿਕੇਟ ’ਚ ਉਸ ਬੀਮਾਰੀ ਨੂੰ ਮੌਤ ਦਾ ਕਾਰਨ ਲਿਖੋ। ਨਿਰਦੇਸ਼ ’ਚ ਸਪੱਸ਼ਟ ਕੀਤਾ ਗਿਆ ਹੈ ਕਿ 2 ਪੱਧਰਾਂ ’ਤੇ ਮਾਹਿਰਾਂ ਦੀ ਪੁਸ਼ਟੀ ਹੋਣ ’ਤੇ ਹੀ ਮਰੀਜ਼ ਦੀ ਮੌਤ ਦਾ ਕਾਰਨ ਕੋਵਿਡ-19 ਲਿਖਿਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News