ਨਵੰਬਰ ''ਚ ਹੋਣ ਵਾਲੀ ਚੋਣ ਆਜ਼ਾਦੀ ਅਤੇ ਅਰਾਜਕਤਾ ਵਿਚੋਂ ਇਕ ਨੂੰ ਚੁਣਨ ਲਈ ਹੋਵੇਗੀ : ਹੈਰਿਸ
Wednesday, Jul 24, 2024 - 06:54 AM (IST)

ਵੈਸਟ ਐਲਿਸ : ਅਮਰੀਕਾ ਦੀ ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਨਵੰਬਰ 'ਚ ਹੋਣ ਵਾਲੀ ਚੋਣ ਆਜ਼ਾਦੀ ਅਤੇ ਅਰਾਜਕਤਾ ਵਿਚਕਾਰ ਚੋਣ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਹਫ਼ਤੇ ਦੇ ਕਿਸੇ ਵੀ ਦਿਨ ਮਾਣ ਨਾਲ ਆਪਣਾ ਰਿਕਾਰਡ ਉਨ੍ਹਾਂ (ਟਰੰਪ) ਦੇ ਰਿਕਾਰਡ ਦੇ ਸਾਹਮਣੇ ਰੱਖਾਂਗੀ। ਉਨ੍ਹਾਂ ਕਿਹਾ, "ਅਸੀਂ ਇਕ ਅਜਿਹੇ ਭਵਿੱਖ ਵਿਚ ਵਿਸ਼ਵਾਸ ਕਰਦੇ ਹਾਂ ਜਿੱਥੇ ਹਰ ਵਿਅਕਤੀ ਨੂੰ ਨਾ ਸਿਰਫ਼ ਜਿਉਂਦੇ ਰਹਿਣ ਦਾ, ਸਗੋਂ ਤਰੱਕੀ ਕਰਨ ਦਾ ਵੀ ਮੌਕਾ ਮਿਲਦਾ ਹੈ।"
ਇਹ ਵੀ ਪੜ੍ਹੋ : ਤਾਇਵਾਨ 'ਚ ਤੂਫ਼ਾਨ Gaemi ਦੀ ਦਸਤਕ, ਹਵਾਈ ਫ਼ੌਜ ਨੂੰ ਰੱਦ ਕਰਨਾ ਪਿਆ ਜੰਗੀ ਅਭਿਆਸ
ਹੈਰਿਸ ਮਿਲਵਾਕੀ ਖੇਤਰ ਵਿਚ ਪਹੁੰਚੀ, ਜਿੱਥੇ ਉਸ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਣ ਤੋਂ ਹਟਣ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਦੇ ਵੋਟਰਾਂ (ਡੈਲੀਗੇਟਾਂ) ਤੋਂ ਆਪਣੀ ਉਮੀਦਵਾਰੀ ਲਈ ਸਮਰਥਨ ਮੰਗਿਆ। ਹੈਰਿਸ ਨੇ ਦੋ ਦਿਨ ਪਹਿਲਾਂ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇੱਥੇ ਆਪਣੀ ਪਹਿਲੀ ਚੋਣ ਰੈਲੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8