ਸ਼ਾਂਤੀ ਕਾਰਵਾਈ ਪਾਲਨ ਦਾ ਫਰਜ਼ ਹੁਣ ਤਾਲੀਬਾਨ ਦੇ ਮੋਢਿਆਂ ''ਤੇ

Friday, Jun 08, 2018 - 04:53 PM (IST)

ਸ਼ਾਂਤੀ ਕਾਰਵਾਈ ਪਾਲਨ ਦਾ ਫਰਜ਼ ਹੁਣ ਤਾਲੀਬਾਨ ਦੇ ਮੋਢਿਆਂ ''ਤੇ

ਵਾਸ਼ਿੰਗਟਨ (ਭਾਸ਼ਾ)- ਅਫਗਾਨਿਸਤਾਨ ਸਰਕਾਰ ਵਲੋਂ ਈਦ ਦੇ ਮੱਦੇਨਜ਼ਰ ਅਸਥਾਈ ਜੰਗ ਬੰਦੀ ਐਲਾਨੇ ਜਾਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਸ਼ਾਂਤੀ ਕਾਰਵਾਈ ਪਾਲਨ ਦਾ ਫਰਜ਼ ਹੁਣ ਤਾਲੀਬਾਨ ਉੱਤੇ ਨਿਰਭਰ ਹੈ ਅਤੇ ਉਸ ਨੂੰ ਇਹ ਮੰਨਣ ਦੀ ਲੋੜ ਹੈ ਕਿਉਂਕਿ ਜੰਗ ਭੂਮੀ ਵਿਚ ਉਹ ਆਪਣੇ ਮਕਸਦਾਂ ਨੂੰ ਹਾਸਲ ਨਹੀਂ ਕਰ ਸਕਦਾ। ਦੇਸ਼ ਦੀ ਇਸਲਾਮਿਕ ਕੌਂਸਲ ਵਲੋਂ ਜੰਗ ਬੰਦੀ ਦਾ ਸੱਦਾ ਦਿੱਤੇ ਜਾਣ ਅਤੇ ਤਾਲੀਬਾਨ ਨਾਲ ਸ਼ਾਂਤੀ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲੀਬਾਨ ਨਾਲ ਅਸਥਾਈ ਤੌਰ 'ਤੇ ਸੰਘਰਸ਼ ਰੋਕਣ ਦਾ ਐਲਾਨ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਦੀ ਉਪ ਸਹਾਇਕ ਅਤੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੀ ਸੀਨੀਅਰ ਨਿਰਦੇਸ਼ਕ ਲਿਸਾ ਕਰਟਿਸ ਨੇ ਕਿਹਾ ਕਿ ਕਾਬੁਲ ਪੱਤਰਕਾਰ ਸੰਮੇਲਨ ਵਿਚ ਜੰਗ ਬੰਦੀ ਦੇ ਐਲਾਨ ਨਾਲ ਰਾਸ਼ਟਰਪਤੀ ਗਨੀ ਦੀਆਂ ਟਿੱਪਣੀਆਂ ਰਾਜਨੀਤਕ ਹੱਲ ਦੀ ਦਿਸ਼ਾ ਵਿਚ ਮੁਸ਼ਕਲ ਕਦਮ ਚੁੱਕਣ ਦੀ ਅਫਗਾਨ ਸਰਕਾਰ ਦੀ ਇੱਛਾ ਨੂੰ ਦਰਸਾਉਂਦੀ ਹੈ। ਕਰਟਿਸ ਨੇ ਕਿਹਾ ਕਿ ਹਾਂ-ਪੱਖੀ ਜਵਾਬ ਦੇਣ ਲਈ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਹੁਣ ਤਾਲੀਬਾਨ ਦੇ ਮੋਢਿਆਂ 'ਤੇ ਹੈ, ਜਿਸ ਤੋਂ ਸਾਰੀਆਂ ਧਿਰਾਂ ਦੇ ਮੇਜ਼ 'ਤੇ ਬੈਠਣ ਨਾਲ ਸ਼ਾਂਤੀ ਕਾਰਵਾਈ ਸ਼ੁਰੂ ਹੋ ਸਕੇ। ਉਨ੍ਹਾਂ ਨੇ ਯੂ.ਐਸ. ਇੰਸਟੀਚਿਊਟ ਆਫ ਪੀਸ ਵਲੋਂ ਆਯੋਜਿਤ ਪ੍ਰੋਗਰਾਮ ਦਿ ਲਾਂਗ ਸਰਚ ਫਾਰ ਪੀਸ ਇਨ ਅਫਗਾਨਿਸਤਾਨ ਵਿਚ ਆਪਣੇ ਸੰਬੋਧਨ ਵਿਚ ਆਖਿਆ ਕਿ ਅਮਰੀਕਾ ਚਰਚਾ ਵਿਚ ਸ਼ਾਮਲ ਹੋਣ ਲਈ ਤਿਆਰ ਹੈ, ਪਰ ਇਹ ਅਫਗਾਨ ਸਰਕਾਰ ਅਤੇ ਅਫਗਾਨ ਲੋਕਾਂ ਦਾ ਬਦਲ ਨਹੀਂ ਹੋ ਸਕਦਾ। ਕਰਟਿਸ ਨੇ ਕਿਹਾ ਕਿ ਸਾਡਾ ਇਹ ਵੀ ਮੰਨਣਾ ਹੈ ਕਿ ਤਾਲੀਬਾਨ ਨੂੰ ਇਹ ਕਬੂਲ ਕਰਨਾ ਹੋਵੇਗਾ ਕਿ ਜੰਗੀ ਜ਼ਮੀਨ ਵਿਚ ਉਹ ਆਪਣੇ ਟੀਚੇ ਹਾਸਲ ਨਹੀਂ ਕਰ ਸਕਦਾ ਹੈ।


Related News