ਵੱਡੀ ਲਾਪਰਵਾਹੀ : ਆਸਮਾਨ 'ਚ ਉੱਡਦੇ ਜਹਾਜ਼ ਦਾ 'ਦਰਵਾਜ਼ਾ' ਟੁੱਟ ਕੇ ਡਿੱਗਿਆ ਹੇਠਾਂ

Tuesday, Feb 13, 2024 - 03:22 PM (IST)

ਵੱਡੀ ਲਾਪਰਵਾਹੀ : ਆਸਮਾਨ 'ਚ ਉੱਡਦੇ ਜਹਾਜ਼ ਦਾ 'ਦਰਵਾਜ਼ਾ' ਟੁੱਟ ਕੇ ਡਿੱਗਿਆ ਹੇਠਾਂ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਉਡਾਣ ਦੌਰਾਨ ਵੱਡੀ ਲਾਪਰਵਾਹੀ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਫੇਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਕਿਉਂਕਿ ਜਹਾਜ਼ ਦਾ ਦਰਵਾਜ਼ਾ ਟੇਕ ਆਫ ਮਗਰੋਂ ਆਸਮਾਨ ਤੋਂ ਡਿੱਗ ਪਿਆ। ਜਹਾਜ਼ ਚੀਕਟੋਵਾਗਾ ਤੋਂ ਆ ਰਿਹਾ ਸੀ ਅਤੇ ਦਰਵਾਜ਼ਾ ਡਿੱਗਣ ਤੋਂ ਬਾਅਦ ਇਸ ਦੀ ਬਫੇਲੋ ਹਵਾਈ ਅੱਡੇ ਨੇੜੇ ਐਮਰਜੈਂਸੀ ਲੈਂਡਿੰਗ ਕਰਾਈ ਗਈ।

ਹਾਦਸੇ ਬਾਰੇ ਨਿਆਗਰਾ ਫਰੰਟੀਅਰ ਟਰਾਂਸਪੋਰਟੇਸ਼ਨ ਅਥਾਰਟੀ ਨੇ ਕਿਹਾ ਕਿ ਸ਼ਾਮ 6 ਵਜੇ ਤੋਂ ਠੀਕ ਪਹਿਲਾਂ ਜਹਾਜ਼ ਦਾ ਪਿਛਲਾ ਦਰਵਾਜ਼ਾ ਟੁੱਟ ਗਿਆ ਅਤੇ ਅੱਧ ਹਵਾ ਵਿੱਚ ਡਿੱਗ ਗਿਆ। ਬੁਲਾਰੇ ਨੇ ਦੱਸਿਆ ਕਿ ਦਰਵਾਜ਼ਾ ਡਿੱਗਣ ਤੋਂ ਬਾਅਦ ਜਹਾਜ਼ ਬਫੇਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਿਗਨੇਚਰ ਐਵੀਏਸ਼ਨ ਟਰਮੀਨਲ 'ਤੇ ਸੁਰੱਖਿਅਤ ਰੂਪ ਨਾਲ ਉਤਰਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਵਿਕਟੋਰੀਆ 'ਚ 'ਤੂਫਾਨ' ਨੇ ਮਚਾਈ ਤਬਾਹੀ, 5 ਲੱਖ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)

ਜਹਾਜ਼ ਵਿੱਚ ਦੋ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ। ਪਾਇਲਟ ਨੇ ਦੱਸਿਆ ਕਿ ਚੀਕਟੋਵਾਗਾ ਦੇ ਸਟੀਗਲਮੀਅਰ ਪਾਰਕ ਤੋਂ ਉਡਾਣ ਭਰਨ ਦੌਰਾਨ ਜਹਾਜ਼ ਦਾ ਦਰਵਾਜ਼ਾ ਡਿੱਗ ਪਿਆ। ਅਜੇ ਤੱਕ ਇਸ ਘਟਨਾ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਆਡੀਓ ਰਿਕਾਰਡਿੰਗ ਵਿੱਚ ਪਾਇਲਟ ਨੂੰ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,"ਅਸੀਂ ਐਮਰਜੈਂਸੀ ਵਿੱਚ ਹਾਂ, ਅਸੀਂ ਵਾਪਸ ਜਾ ਰਹੇ ਹਾਂ।" ਇੱਕ ਆਦਮੀ ਨੂੰ ਐਮਰਜੈਂਸੀ ਦਾ ਵਰਣਨ ਕਰਦੇ ਹੋਏ ਸੁਣਿਆ ਗਿਆ,"ਅਸੀਂ ਜਹਾਜ਼ ਦਾ ਪਿਛਲਾ ਦਰਵਾਜ਼ਾ ਗੁਆ ਦਿੱਤਾ ਹੈ"। ਫਿਲਹਾਲ ਪੁਲਸ ਦਰਵਾਜ਼ੇ ਦੀ ਭਾਲ ਕਰ ਰਹੀ ਹੈ, ਪਰ ਅਜੇ ਤੱਕ ਉਸ ਦਾ ਪਤਾ ਨਹੀਂ ਲਗਾ ਸਕੀ। ਇਲਾਕਾ ਨਿਵਾਸੀਆਂ ਨੂੰ ਜਹਾਜ਼ ਦੇ ਦਰਵਾਜ਼ੇ 'ਤੇ ਨਜ਼ਰ ਰੱਖਣ ਅਤੇ ਜੇ ਉਨ੍ਹਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਚੀਕਟੋਵਾਗਾ ਪੁਲਸ ਡਿਸਪੈਚ (716) 686-3500 'ਤੇ ਕਾਲ ਕਰਨ ਲਈ ਕਿਹਾ ਗਿਆ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News