ਅਜਿਹਾ ਡਾਇਨਾਸੋਰ, ਜਿਸ ਦੇ ਹਰ ਦੋ ਮਹੀਨੇ ਬਾਅਦ ਆ ਜਾਂਦੇ ਸਨ ਸਾਰੇ ਨਵੇਂ ਦੰਦ : ਅਧਿਐਨ

01/01/2020 9:02:58 PM

ਨਿਊਯਾਰਕ (ਭਾਸ਼ਾ)- ਹਿੰਦ ਮਹਾਸਾਗਰ ਵਿਚ ਅਫਰੀਕਾ ਦੇ ਪੂਰਬੀ ਤਟ 'ਤੇ ਸਥਿਤ ਦੋ ਪੱਖੀ ਦੇਸ਼ ਮੈਡਾਗਾਸਕਰ ਵਿਚ ਤਕਰੀਬਨ 7 ਕਰੋ ਸਾਲ ਪਹਿਲਾਂ ਅਜਿਹੇ ਮਾਸਾਹਾਰੀ ਡਾਇਨਾਸੋਰ ਰਹਿੰਦੇ ਸਨ, ਜਿਨ੍ਹਾਂ ਦੇ ਹਰ ਦੋ ਮਹੀਨੇ ਬਾਅਦ ਨਵੇਂ ਦੰਦ ਆ ਜਾਂਦੇ ਸਨ। ਪਲੋਸ ਵਨ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਮਜੁਨਗਾਸੌਰਸ ਨਾਂ ਦੇ ਡਾਇਨਾਸੌਰ ਦੇ ਹਰ ਦੋ ਮਹੀਨੇ ਬਾਅਦ ਨਵੇਂ ਦੰਦ ਉਗ ਜਾਂਦੇ ਸਨ। ਹੋਰ ਮਾਸਾਹਾਰੀ ਡਾਇਨਾਸੋਰਾਂ ਦੇ ਮੁਕਾਬਲੇ ਵਿਚ ਇਸ ਪ੍ਰਜਾਤੀ ਦੇ ਡਾਇਨਾਸੋਰ ਵਿਚ ਇਹ ਦਰ ਦੋ ਤੋਂ 13 ਗੁਣਾ ਜ਼ਿਆਦਾ ਹੈ। ਅਧਿਐਨ ਵਿਚ ਦੱਸਇਆ ਗਿਆ ਹੈ ਕਿ ਇਸ ਪ੍ਰਜਾਤੀ ਦੇ ਡਾਇਨਾਸੋਰਾਂ ਦੇ ਪੁਰਾਣੇ ਦੰਦ ਛੇਤੀ ਡਿੱਗ ਜਾਂਦੇ ਸਨ। ਅਜਿਹਾ ਸ਼ਾਇਦ ਇਸ ਲਈ ਹੁੰਦਾ ਸੀ ਕਿਉਂਕਿ ਉਹ ਹੱਡੀਆਂ ਵੀ ਖਾ ਜਾਂਦੇ ਸਨ। ਖੋਜਕਰਤਾਵਾਂ ਵਿਚ ਅਮਰੀਕਾ ਦੀ ਅਡੈਲਫੀ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਸਨ।
 


Sunny Mehra

Content Editor

Related News