ਤਾਨਾਸ਼ਾਹ ਹਿਟਲਰ ਦੇ ਜਨਮ ਸਥਾਨ ਦਾ ਹੁਣ ਪੁਲਸ ਕਰੇਗੀ ਇਸਤੇਮਾਲ

Wednesday, Nov 20, 2019 - 08:27 PM (IST)

ਤਾਨਾਸ਼ਾਹ ਹਿਟਲਰ ਦੇ ਜਨਮ ਸਥਾਨ ਦਾ ਹੁਣ ਪੁਲਸ ਕਰੇਗੀ ਇਸਤੇਮਾਲ

ਬਰਲਿਨ - ਆਸਟ੍ਰੀਆਈ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਤਾਨਾਸ਼ਾਹ ਐਡੋਲਫ ਹਿਟਲਰ ਦੇ ਜਨਮ ਸਥਾਨ ਦਾ ਇਸਤੇਮਾਲ ਹੁਣ ਪੁਲਸ ਆਪਣੇ ਕੰਮ ਲਈ ਕੇਰਗੀ। ਪਿਛਲੇ ਕੁਝ ਸਾਲਾਂ ਤੋਂ ਨਾਜ਼ੀ ਤਾਨਾਸ਼ਾਹ ਦੀ ਵਡਿਆਈ ਕਰਨ ਵਾਲੇ ਲੋਕਾਂ ਲਈ ਇਹ ਇਕ ਤੀਰਥ ਸਥਾਨ ਬਣ ਗਿਆ ਸੀ। ਦੱਸ ਦਈਏ ਕਿ ਹਿਟਲਰ ਦਾ ਜਨਮ 1889 'ਚ ਇਥੇ ਹੋਇਆ ਸੀ।

ਆਸਟ੍ਰੀਆਈ ਗ੍ਰਹਿ ਮੰਤਰੀ ਵਾਲਫਗੈਗ ਪੇਸਚਾਰਨ ਨੇ ਮੰਗਲਵਾਰ ਨੂੰ ਆਖਿਆ ਕਿ ਭਵਿੱਖ 'ਚ ਪੁਲਸ ਵੱਲੋਂ ਇਸ ਘਰ ਦੇ ਇਸਤੇਮਾਲ ਨਾਲ ਇਹ ਠੋਸ ਸੰਕੇਤ ਜਾਵੇਗਾ ਕਿ ਇਸ ਇਮਾਰਤ ਤੋਂ ਰਾਸ਼ਟਰੀ ਸਮਾਜਵਾਦ ਦੀਆਂ ਯਾਦਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਇਸ ਵਿਚਾਲੇ, ਇਕ ਯਹੂਦੀ ਸਮੂਹ ਨੇ ਜਰਮਨੀ 'ਚ ਤਾਨਾਸ਼ਾਹ ਨਾਲ ਜੁੜੀਆਂ ਚੀਜ਼ਾਂ ਦੀ ਨੀਲਾਮੀ ਦੀ ਸਖਤ ਨਿੰਦਾ ਕੀਤੀ ਹੈ, ਜਿਸ 'ਚ ਹਿਟਲਰ ਦੀ ਟੋਪੀ ਵੀ ਸ਼ਾਮਲ ਹੈ। ਯੂਰਪੀ ਯਹੂਦੀ ਸੰਘ ਨੇ ਬੁੱਧਵਾਰ ਨੂੰ ਨਿਲਾਮੀ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇੰਨਾ ਖੂਨ ਨਾਲ ਲੱਥਪਥ ਚੀਜ਼ਾਂ ਤੋਂ ਪੈਸਾ ਕਮਾਉਣਾ ਗਲਤ ਹੈ।


author

Khushdeep Jassi

Content Editor

Related News