ਇੰਡੋਨੇਸ਼ੀਆ ''ਚ ਹੋਏ ਜਵਾਲਾਮੁਖੀ ਵਿਸਫੋਟ ''ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 23

Wednesday, Dec 06, 2023 - 12:49 PM (IST)

ਇੰਡੋਨੇਸ਼ੀਆ ''ਚ ਹੋਏ ਜਵਾਲਾਮੁਖੀ ਵਿਸਫੋਟ ''ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 23

ਬਾਤੂ ਪਲਾਨੋ- ਮਾਊਂਟ ਮਰਾਪੀ ਜਵਾਲਾਮੁਖੀ 'ਚ ਹੋਏ ਵਿਸਫੋਟ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਬਚਾਅ ਕਰਮਚਾਰੀਆਂ ਵੱਲੋਂ ਦੂਰ-ਦੁਰਾਡੇ ਇਲਾਕਿਆਂ 'ਚੋਂ ਆਖ਼ਰੀ ਪਰਬਤਾਰੋਹੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਹ ਜਾਣਕਾਰੀ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਦਿੱਤੀ।

ਜਾਣਕਾਰੀ ਮੁਤਾਬਕ ਕਰੀਬ 75 ਪਰਬਤਾਰੋਹੀਆਂ ਨੇ ਸ਼ਨੀਵਾਰ ਨੂੰ ਪੱਛਮੀ ਸੁਮਾਤਰਾ ਪ੍ਰਾਂਤ ਦੇ ਆਗਮ ਜ਼ਿਲ੍ਹੇ 'ਚ ਕਰੀਬ 2,900 ਮੀਟਰ ਉੱਚੇ ਪਹਾੜ 'ਤੇ ਚੜ੍ਹਾਈ ਸ਼ੁਰੂ ਕੀਤੀ ਸੀ, ਪਰ ਜਵਾਲਾਮੁਖੀ 'ਚ ਵਿਸਫੋਟ ਕਾਰਨ ਉਹ ਉੱਥੇ ਹੀ ਫਸ ਗਏ। ਪਡਾਂਗ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਅਬਦੁਲ ਮਲਿਕ ਨੇ ਕਿਹਾ ਕਿ ਐਤਵਾਰ ਨੂੰ ਸ਼ੁਰੂਆਤੀ ਵਿਸਫੋਟ ਕਾਰਨ 25 ਪਰਬਤਾਰੋਹੀਆਂ ਨੂੰ ਬਚਾ ਲਿਆ ਗਿਆ ਸੀ ਤੇ 11 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ- ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ

ਇਸ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਵਿਸਫੋਟ ਹੋ ਗਿਆ, ਜਿਸ ਕਾਰਨ ਮੰਗਲਵਾਰ ਨੂੰ 800 ਮੀਟਰ ਤੱਕ ਉੱਚਾ ਲਾਵਾ ਨਿਕਲਿਆ। ਇਸ ਕਾਰਨ ਧੂੰਏ ਦਾ ਗੁਬਾਰ ਬਣ ਗਿਆ ਤੇ ਵਿਜ਼ੀਬਲਿਟੀ ਬਹੁਤ ਘੱਟ ਹੋ ਗਈ। ਕੁਝ ਨਜ਼ਰ ਨਾ ਆਉਣ ਕਾਰਨ ਬਚਾਅ ਕਾਰਜਾਂ ਨੂੰ ਰੋਕਣਾ ਪਿਆ ਸੀ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ 2 ਪਰਬਤਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਦਕਿ ਮੰਗਲਵਾਰ ਨੂੰ 9 ਹੋਰ ਲਾਸ਼ਾਂ ਮਿਲੀਆਂ। 

ਪੱਛਮੀ ਸੁਮਾਤਰਾ ਪ੍ਰਾਂਤ ਦੇ ਪੁਲਸ ਮੁਖੀ ਨੇ ਕਿਹਾ ਕਿ ਬੁੱਧਵਾਰ ਦੀ ਸਵੇਰੇ ਨੂੰ ਵਿਸਫੋਟ ਵਾਲੀ ਜਗ੍ਹਾ ਤੋਂ ਕੁਝ ਕੁ ਦੂਰੀ ਤੋਂ ਆਖ਼ਰੀ ਪਰਬਤਾਰੋਹੀ ਦੀ ਲਾਸ਼ ਵੀ ਬਰਾਮਦ ਹੋ ਗਈ ਹੈ, ਜਿਸ ਨਾਲ ਇਸ ਵਿਸਫੋਟ 'ਚ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ 22 ਹਜ਼ਾਰ ਦੀ ਠੱਗੀ, ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News