ਸਮੁੱਚੀ ਦੁਨੀਆ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 18 ਲੱਖ ਦੇ ਪਾਰ

Thursday, Dec 31, 2020 - 10:08 PM (IST)

ਵਾਸ਼ਿੰਗਟਨ-ਸਮੁੱਚੀ ਦੁਨੀਆ ’ਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 18 ਲੱਖ ਦੇ ਪਾਰ ਪਹੁੰਚ ਗਈ ਹੈ ਜਦਕਿ ਇਨਫੈਕਟਿਡ ਲੋਕਾਂ ਦਾ ਗਲੋਬਲੀ ਅੰਕੜਾ 8 ਕਰੋੜ 32 ਲੱਖ ਤੋਂ ਵਧੇਰੇ ਹੋ ਗਿਆ ਹੈ। ਵਿਸ਼ਵ ’ਚ ਕੋਰੋਨਾ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਦੇਸ਼ ’ਚ ਹੁਣ ਤੱਕ ਕੁੱਲ 2 ਕਰੋੜ ਤੋਂ ਵਧੇਰੇ ਕੋਰੋਨਾ ਮਰੀਜ਼ ਮਿਲੇ ਅਤੇ 3 ਲੱਖ 51 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀ ਜਾਨ ਦਾ ਚੁੱਕੀ ਹੈ। ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਵਿਸ਼ਵ ’ਚ ਵੀਰਵਾਰ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਤੋਂ ਜ਼ਿਆਦਾ ਹੋ ਗਈ। ਦਸੰਬਰ 2019 ’ਚ ਚੀਨ ’ਚ ਕੋਰੋਨਾ ਦੀ ਪਛਾਣ ਹੋਈ ਸੀ। ਦੁਨੀਆ ’ਚ ਅਮਰੀਕਾ ਤੋਂ ਬਾਅਦ ਭਾਰਤ, ਬ੍ਰਾਜ਼ੀਲ, ਰੂਸ, ਫਰਾਂਸ ਅਤੇ ਬ੍ਰਿਟੇਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ

ਕਈ ਹੋਰ ਦੇਸ਼ਾਂ ’ਚ ਪਹੁੰਚਿਆ ਨਵਾਂ ਸਟ੍ਰੇਨ
ਦੁਨੀਆ ਦੇ ਕਈ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਹੁੰਚ ਗਿਆ ਹੈ। ਚੀਨ ਅਤੇ ਸਵੀਡਨ ’ਚ ਪਹਿਲੇ ਮਾਮਲੇ ਦੀ ਪਛਾਣ ਕੀਤੀ ਗਈ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਵੀ ਇਕ ਕੇਸ ਮਿਲਿਆ ਹੈ। ਇਥੇ ਦੇ ਸੈਨ ਡਿਏਗੋ ’ਚ ਕਿ 30 ਸਾਲਾਂ ਵਿਅਕਤੀ ਪੀੜਤ ਪਾਇਆ ਗਿਆ ਹੈ। ਉੱਥੇ ਦੂਜੇ ਪਾਸੇ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬ੍ਰਿਟੇਨ ਤੋਂ ਸ਼ੰਘਾਈ ਪਰਤੀ 23 ਸਾਲਾਂ ਦੀ ਇਕ ਵਿਦਿਆਰਥਣ ਨਵੇਂ ਸਟ੍ਰੇਨ ਨਾਲ ਇਨਫੈਕਟਿਡ ਪਾਈ ਗਈ। ਸਵੀਡਨ ’ਚ ਵੀ ਚਾਰ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਬਿ੍ਰਟੇਨ ’ਚ ਪਿਛਲੇ ਦਸੰਬਰ ’ਚ ਵਾਇਰਸ ਦਾ ਨਵਾਂ ਰੂਪ ਮਿਲਿਆ ਸੀ। ਇਥੋਂ ਕਈ ਦੇਸ਼ਾਂ ’ਚ ਇਹ ਪਹੁੰਚ ਚੁੱਕਿਆ ਹੈ ਅਤੇ ਇਹ 70 ਫੀਸਦੀ ਜ਼ਿਆਦਾ ਇਨਫੈਕਟਿਡ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News