ਇੰਟਰਨੈੱਟ ’ਤੇ ਮਸ਼ਹੂਰ ਬਿੱਲੀ ਦੀ ਮੌਤ

Tuesday, Dec 03, 2019 - 09:29 PM (IST)

ਇੰਟਰਨੈੱਟ ’ਤੇ ਮਸ਼ਹੂਰ ਬਿੱਲੀ ਦੀ ਮੌਤ

ਵਾਸ਼ਿੰਗਟਨ (ਭਾਸ਼ਾ)-ਲਟਕਦੀ ਜੀਭ ਅਤੇ ਵੱਡੀਆਂ ਅੱਖਾਂ ਵਾਲੀ ਮਸ਼ਹੂਰ ਬਿੱਲੀ ਲਿਲ ਬੱਬ ਦੀ 8 ਸਾਲ ਦੀ ਉਮਰ ’ਚ ਮੌਤ ਹੋ ਗਈ। ਸੋਸ਼ਲ ਮੀਡੀਆ ’ਤੇ ਉਸ ਦੇ ਲੱਖਾਂ ਫਾਲੋਅਰ ਸਨ। ਬੱਬ ਦੇ ਮਾਲਕ ਮਾਈਕ ਬ੍ਰਿਡਾਵਸਕੀ ਨੇ ਸੋਮਵਾਰ ਨੂੰ ਉਸ ਦੀ ਮੌਤ ਦੇ ਬਾਰੇ ਜਾਣਕਾਰੀ ਦਿੱਤੀ। ਇਹ ਮਸ਼ਹੂਰ ਬਿੱਲੀ ਬੋਨੇਪਣ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਹੱਡੀਆਂ ਦੇ ਇਨਫੈਕਸ਼ਨ ਨਾਲ ਜੂਝ ਰਹੀ ਸੀ। ਬ੍ਰਿਡਾਵਸਕੀ ਨੇ ਦੱਸਿਆ ਕਿ ਪਸ਼ੂ ਚੈਰਿਟੀ ਦੇ ਲਈ ਬੱਬ ਨੇ ਆਪਣੇ ਜੀਵਨ ਕਾਲ ’ਚ ਉਸ ਨੂੰ 7 ਲੱਖ ਡਾਲਰ ਇਕੱਠੇ ਕਰਨ ’ਚ ਮਦਦ ਕੀਤੀ ਸੀ। ਇਹ ਬਿੱਲੀ ਉਸ ਨੂੰ ਕੂੜੇ ਦੇ ਢੇਰ ’ਚੋਂ ਮਿਲੀ ਸੀ।


author

Sunny Mehra

Content Editor

Related News