ਕਿਮ ਜੋਂਗ ਤੇ ਮੂਨ ਦੀ ਮੁਲਾਕਾਤ ਕਰਾਉਣ ਲਈ ਕ੍ਰੇਡਿਟ ਦਿੱਤਾ ਜਾ ਰਿਹੈ ਇਸ ''ਲੇਡੀ'' ਨੂੰ
Friday, Apr 27, 2018 - 10:28 PM (IST)
ਸਿਓਲ — ਨਾਰਥ ਕੋਰੀਆਈ ਲੀਡਰ ਕਿਮ ਜੋਂਗ ਓਨ ਅਤੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ ਹੈ। ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੀਆਂ ਸਰਹੱਦਾਂ 'ਤੇ ਪਾਨਮੁਨਜੋਮ ਪਿੰਡ 'ਚ ਦੋਵੇਂ ਹੀ ਨੇਤਾਵਾਂ ਵਿਚਾਲੇ ਮੁਲਾਕਾਤ ਹੋਈ ਹੈ। ਕੋਰੀਆਈ ਪ੍ਰਾਇਦੀਪ 'ਚ ਇਹ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਅਤੇ ਸ਼ਾਂਤੀ ਦਾ ਦੌਰ ਦੱਸਿਆ ਜਾ ਰਿਹਾ ਹੈ, ਜਦੋਂ ਦੋਵੇਂ ਹੀ ਦੇਸ਼ਾਂ ਦੇ ਨੁਮਾਇੰਦਿਆਂ ਤੋਂ ਬਾਅਦ ਆਪਣੇ ਰਾਸ਼ਟਰਪਤੀਆਂ ਨਾਲ ਵੀ ਮੁਲਾਕਾਤ ਹੋਈ ਹੈ। ਕਿਮ ਜੋਂਗ ਓਨ ਆਪਣੇ ਡੈਲੀਗੇਸ਼ਨ ਦੇ ਨਾਲ ਇਸ ਮੁਲਾਕਾਤ 'ਚ ਹਿੱਸਾ ਲੈ ਰਹੇ ਹਨ, ਜਿਸ 'ਚ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਕਿਮ ਜੋਂਗ ਓਨ ਦੀ ਭੈਣ ਨੇ ਇਸ ਇਤਿਹਾਸਕ ਮੁਲਾਕਾਤ ਲਈ ਪੂਰੀ ਜ਼ਮੀਨ ਤਿਆਰ ਕੀਤੀ ਹੈ।
ਦੋਵੇਂ ਹੀ ਨੇਤਾਵਾਂ ਵਿਚਾਲੇ ਮੁਲਾਕਾਤ ਹੋ ਚੁੱਕੀ ਹੈ, ਰਾਊਂਡ ਟੇਬਲ ਮੀਟਿੰਗ 'ਚ ਸਾਊਥ ਕੋਰੀਆ ਵੱਲੋਂ ਰਾਸ਼ਟਰਪਤੀ ਮੂਨ ਜੇ ਇਨ, ਨੈਸ਼ਨਲ ਇੰਟੀਲੀਜੇਂਸ ਸਰਵਿਸ ਦੇ ਪ੍ਰਮੁੱਖ ਸਹੁ ਹੂਨ ਅਤੇ ਚੀਫ ਪ੍ਰੈਜ਼ੀਡੇਂਸੀਅਲ ਸੈਕੇਟਰੀ ਇਮ ਜੋਂਗ ਸੁਕ ਮੌਜੂਦ ਸਨ। ਉਥੇ ਨਾਰਥ ਕੋਰੀਆ ਪ੍ਰਮੁੱਖ ਕਿਮ ਜੋਂਗ ਓਨ ਦੇ ਨਾਲ ਉਨ੍ਹਾਂ ਦੀ ਪਾਰਟੀ ਸੈਂਟ੍ਰਲ ਕਮੇਟੀ ਦੇ ਮੈਂਬਰ ਕਿਮ ਯੋਂਗ ਚੋਲ ਅਤੇ ਸੈਂਟ੍ਰਲ ਵਰਕਰਜ਼ ਦੀ ਉਪ ਡਾਇਰੈਕਟਰ ਕਿਮ ਯੋ ਜੋਂਗ (ਕਿਮ ਦੀ ਭੈਣ) ਆਪਣੇ ਭਰਾ ਨਾਲ ਬੈਠੀ ਸੀ।
ਇਸ ਸਾਲ ਫਰਵਰੀ 'ਚ ਨਾਰਥ ਕੋਰੀਆ ਦੇ ਟੀਮ ਵਿੰਟਰ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਲਈ ਸਾਊਥ ਕੋਰੀਆ ਗਈ ਸੀ, ਜਿਸ ਦਾ ਕਿਮ ਯੋ ਜੋਂਗ ਨੇ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਉਸ ਦੌਰਾਨ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਲਈ ਦੋਹਾਂ ਦੇਸ਼ਾਂ ਦੇ ਪ੍ਰਮੁੱਖਾਂ ਵਿਚਾਲੇ ਮੀਟਿੰਗ ਆਯੋਜਨ ਕਰਨ 'ਚ ਜੋਂਗ (ਕਿਮ ਦੀ ਭੈਣ) ਦੀ ਸਭ ਤੋਂ ਵੱਡੀ ਭੂਮਿਕਾ ਹੈ। ਕੋਰੀਆ ਯੁੱਧ ਤੋਂ ਬਾਅਦ ਕਿਮ ਯੋ ਜੋਂਗ ਪਹਿਲੀ ਨਾਰਥ ਕੋਰੀਆ ਮੈਂਬਰ ਹੈ, ਜਿਸ ਨੇ ਸਾਊਥ ਕੋਰੀਆ ਦੇ ਰਾਜਨੇਤਾਵਾਂ ਨਾਲ ਮੁਲਾਕਾਤ ਕੀਤੀ।
ਪਿਛਲੇ ਸਾਲ ਕਿਮ ਜੋਂਗ ਓਨ ਨੇ ਵਰਕਰਜ਼ ਪਾਰਟੀ ਦੇ ਕੈਬਨਿਟ 'ਚ ਫੇਰਬਦਲ ਕੀਤਾ ਸੀ, ਉਸ ਸਮੇਂ ਉਨ੍ਹਾਂ ਆਪਣੀ ਭੈਣ ਕਿਮ ਯੋ ਜੋਂਗ ਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਕਿਮ ਜੋਂਗ ਨੇ ਆਪਣੀ ਭੈਣ ਨੂੰ 30 ਦੀ ਉਮਰ 'ਚ ਪਾਰਟੀ 'ਚ ਦੂਜੇ ਨੰਬਰ ਦਾ ਅਹੁਦਾ ਦੇ ਕੇ ਪੋਲਿਟ ਬਿਊਰੋ 'ਚ ਵੱਡੀ ਜ਼ਿੰਮੇਵਾਰੀ ਸੌਂਪੀ ਸੀ।