ਜਲੰਧਰ-ਪਠਾਨਕੋਟ ਹਾਈਵੇਅ ਹੋਇਆ ਠੱਪ, ਇਸ ਰੂਟ ਰਾਹੀਂ ਕੱਢਿਆ ਜਾ ਰਿਹੈ ਟ੍ਰੈਫਿਕ
Friday, Oct 25, 2024 - 06:32 PM (IST)
ਦਸੂਹਾ (ਝਾਵਰ) : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦਸੂਹਾ ਵਿਖੇ ਅੱਜ ਫਿਰ ਕਿਸਾਨਾਂ ਨੇ 11 ਵਜੇ ਸੜਕ ਵਿਚ ਧਰਨਾ ਲਗਾ ਦਿੱਤਾ ਅਤੇ ਟਰੈਕ ਵੀ ਜਾਮ ਕਰ ਦਿੱਤਾ। ਕਿਸਾਨ ਮੰਗ ਕਰ ਰਹੇ ਹਨ ਕਿ ਮੰਡੀਆ 'ਚ ਝੋਨੇ ਦੀ ਖਰੀਦ ਕੀਤੀ ਜਾਵੇ। ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਲਗਾਤਾਰ ਜਾਰੀ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ, ਕਰਮਚਾਰੀਆਂ, ਪੈਨਸ਼ਨ ਧਾਰਕਾਂ ਲਈ ਨਵੇਂ ਹੁਕਮ ਜਾਰੀ
ਦੱਸਣਯੋਗ ਹੈ ਕਿ ਰਾਸ਼ਟਰੀ ਰਾਜ ਮਾਰਗ ਮੁਕੇਰੀਆਂ ਤੋਂ ਲਗਭਗ 25 ਕਿਲੋਮੀਟਰ ਅਤੇ ਨੰਗਲ ਭੂਰ ਤਲਵਾੜਾ ਜੱਟਾਂ ਵਾਲੇ ਪਾਸੇ ਵੀ ਜਾਮ ਲੱਗਾ ਹੋਇਆ ਹੈ। ਇਸ ਕਰਕੇ ਪਠਾਨਕੋਟ ਤੋਂ ਮੁਕੇਰੀਆਂ ਦਸੂਹਾ ਵਾਲੇ ਪਾਸਿਓਂ ਕੋਈ ਗੱਡੀ ਨਹੀਂ ਆ ਰਹੀ ਜਦੋਂਕਿ ਜਿਹੜੀਆਂ ਗੱਡੀਆਂ ਮੁਕੇਰੀਆਂ ਤੱਕ ਪਹੁੰਚਦੀਆਂ ਹਨ ਉਨ੍ਹਾਂ ਨੂੰ ਮੁਕੇਰੀਆਂ ਮਾਤਾ ਰਾਣੀ ਚੌਂਕ ਤੋਂ ਵਾਇਆਂ ਹਾਜੀਪੁਰ ਅਤੇ ਫਿਰ ਝੀਰ ਦੀ ਖੂਹੀ ਤੋਂ ਟਰਨ ਕਰਵਾ ਕੇ ਵਾਇਆਂ ਕਮਾਹੀ ਦੇਵੀ, ਉਸ ਤੋਂ ਅੱਗੇ ਹਰਿਆਣਾ ਫਿਰ ਹੁਸ਼ਿਆਰਪੁਰ ਤੋਂ ਟ੍ਰੈਫਿਕ ਕੱਢਿਆ ਜਾ ਰਿਹਾ ਹੈ। ਇਹ ਰੂਟ ਫਿਲਹਾਲ ਚੱਲ ਰਿਹਾ ਹੈ ਜਦੋਂ ਕਿ ਦਸੂਹਾ ਤੋਂ ਦੋ ਕਿਲੋਮੀਟਰ ਪਿੱਛੇ ਉਸਮਾਨ ਸ਼ਹੀਦ ਲਿੰਕ ਰੋਡ ਤੋਂ ਫਤਿਹ ਉੱਲਾਪੁਰ, ਮਰਾਸਗੜ੍ਹ, ਦਸੂਹਾ ਸ਼ਹਿਰ ਰੇਲਵੇ ਪੁਰ ਉਪਰੋਂ ਦੀ ਹੋ ਕੇ ਵੀ ਸ਼ਾਹਪੁਰ ਗੱਡੀਆਂ ਜਾ ਸਕਦੀਆਂ ਹਨ ਅਤੇ ਰੇਲਵੇ ਪੁੱਲ ਤੋਂ ਜਲੰਧਰ ਵੱਲ ਵੀ ਲੰਘਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਅਲਰਟ ਹੋਇਆ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e