ਜੂਨ ਤੱਕ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ

Friday, Apr 30, 2021 - 02:34 AM (IST)

ਜੂਨ ਤੱਕ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ

ਬਰਲਿਨ-ਕੋਰੋਨਾ ਵਾਇਰਸ ਨਾਲ ਹਰ ਉਮਰ ਦੇ ਲੋਕ ਇਨਫੈਕਟਿਡ ਹੋ ਰਹੇ ਹਨ। ਇਸ ਮਹਾਮਾਰੀ ਨੂੰ ਖਤਮ ਕਰਨ ਲਈ ਫਿਲਹਾਲ ਜਿਹੜੇ ਟੀਕੇ ਬਣਾਏ ਗਏ ਹਨ ਉਹ ਸਿਰਫ ਬਾਲਗਾਂ ਲਈ ਹੀ ਹਨ। ਹਾਲਾਂਕਿ ਜਲਦ ਹੀ ਬੱਚਿਆਂ ਲਈ ਵੀ ਇਸ ਘਾਤਕ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਆ ਜਾਵੇਗੀ। ਦਰਅਸਲ, ਜਰਮਨੀ ਦੀ ਦਵਾਈ ਕੰਪਨੀ ਬਾਇਓਨਟੈੱਕ ਦਾ ਕਹਿਣਾ ਹੈ ਕਿ ਉਹ ਯੂਰਪ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ 'ਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ।

ਇਹ ਵੀ ਪੜ੍ਹੋ-ਭਾਰਤ ਨੂੰ ਇਸ ਕਾਰਣ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ

ਦੱਸ ਦੇਈਏ ਕਿ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨੀ ਕੰਪਨੀ ਬਾਇਓਨਟੈੱਕ ਨੇ ਇਸ ਸਾਲ ਮਾਰਚ ਦੇ ਆਖਿਰ 'ਚ ਇਹ ਦਾਅਵਾ ਕੀਤਾ ਸੀ ਕਿ ਉਸ ਦੀ ਕੋਵਿਡ-19 ਵੈਕਸੀਨ 12 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬਾਲਗਾਂ ਦੀ ਤਰ੍ਹਾਂ ਹੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ 'ਚ ਅਸਰਦਾਰ ਹੈ। ਕੰਪਨੀ ਨੇ 12 ਤੋਂ 15 ਸਾਲ ਦੀ ਉਮਰ ਵਾਲੇ 2260 ਅਮਰੀਕੀ ਵਾਲੰਟੀਅਰਾਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਤੋਂ ਬਾਅਦ ਸਾਹਮਣੇ ਆਏ ਸ਼ੁਰੂਆਤੀ ਡਾਟਾ ਦੇ ਆਧਾਰ 'ਤੇ ਇਹ ਦਾਅਵਾ ਕੀਤਾ।

ਫਾਈਜ਼ਰ ਦਾ ਇਹ ਦਾਅਵਾ ਸਕੂਲਾਂ 'ਚ ਬੱਚਿਆਂ ਨੂੰ ਵਾਪਸ ਪਰਤਣ ਦੀ ਦਿਸ਼ਾ 'ਚ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ। ਫਾਈਜ਼ਰ ਦੇ ਸੀ.ਈ.ਓ. ਅਲਰਬਅ ਬੌਰਲਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਜਲਦ ਹੀ 12 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੈਕਸੀਨ ਵਰਤੋਂ ਦੀ ਐਮਰਜੈਂਸੀ ਮਨਜ਼ੂਰੀ ਮੰਗਣ ਲਈ ਯੂ.ਐੱਸ.ਐੱਫ.ਡੀ.ਏ. ਅਤੇ ਯੂਰਪੀਨ ਰੈਗੂਲੇਟਰਾਂ ਨੂੰ ਅਰਜ਼ੀ ਦਾਖਲ ਕਰੇਗੀ।

ਇਹ ਵੀ ਪੜ੍ਹੋ-ਦੁਨੀਆਭਰ 'ਚ iPhone ਦੇ ਇਸ ਮਾਡਲ ਦੀ ਹੋਈ ਖੂਬ ਵਿਕਰੀ, ਐਪਲ ਨੂੰ ਹੋਈ ਰਿਕਾਰਡ ਕਮਾਈ

ਕਈ ਕੰਪਨੀਆਂ ਬਣਾ ਰਹੀਆ ਟੀਕੇ
ਦੱਸ ਦੇਈਏ ਕਿ ਸਿਰਫ ਫਾਈਜ਼ਰ ਅਤੇ ਬਾਇਓਨਟੈੱਕ ਹੀ ਨਹੀਂ ਸਗੋਂ ਤਕਰੀਬਨ ਅੱਧਾ ਦਰਜਨ ਤੋਂ ਵਧੇਰੇ ਕੰਪਨੀਆਂ ਬੱਚਿਆਂ ਲਈ ਕੋਰੋਨਾ ਵਾਇਰਸ ਤੋਂ ਬਚਾਅ ਦਾ ਟੀਕਾ ਬਾਜ਼ਾਰ 'ਚ ਉਤਾਰਨ 'ਚ ਲੱਗੀਆਂ ਹੋਈਆਂ ਹਨ। ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ 6 ਮਹੀਨਿਆਂ ਦੇ ਬੱਚਿਆਂ ਲਈ ਵੀ ਬਾਜ਼ਾਰ 'ਚ ਕੋਰੋਨਾ ਟੀਕਾ ਉਪਲਬੱਧ ਹੋਵੇਗਾ। ਮਾਹਰਾਂ ਦਾ ਮੰਨਣਾ ਇਸ ਮਹਾਮਾਰੀ ਨੂੰ ਰੋਕਣਾ ਹੈ ਤਾਂ ਬੱਚਿਆਂ ਦਾ ਵੀ ਟੀਕਾਕਰਣ ਕਰਨਾ ਹੀ ਹੋਵੇਗਾ।
ਅਮਰੀਕੀ ਕੰਪਨੀ ਮਾਡੇਰਨਾ ਵੀ 12 ਤੋਂ 17 ਸਾਲ ਤੱਕ ਦੇ ਬੱਚਿਆਂ 'ਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਅਧਿਐਨ ਕਰ ਰਹੀ ਹੈ।

ਇਹ ਵੀ ਪੜ੍ਹੋ-ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਸੁਖਬੀਰ ਬਾਦਲ ਵਿਰੁੱਧ ਮਾਮਲਾ ਦਰਜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News