ਕਮਿਊਨਿਸਟ ਪਾਰਟੀ ਕਰਵਾ ਰਹੀ ਹੈ ਹਾਈਟੈੱਕ ਨਿਗਰਾਨੀ

08/10/2020 3:54:32 AM

ਵਾਸ਼ਿੰਗਟਨ - ਚੀਨ ਆਪਣੀਆਂ ਵੱਡੀਆਂ ਇੱਛਾਵਾਂ ਤੇ ਵਿਸਤਾਰਵਾਦੀ ਨੀਤੀਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਫਿਰ ਮੁੱਦਾ ਚੀਨ ਦੇ ਨਾਗਿਰਕਾਂ ਦੀ ਨਿਗਰਾਨੀ ਦਾ ਹੋਵੇ ਜਾਂ ਦੁਨੀਆ ’ਤੇ ਦਬਦਬਾ ਬਣਾਉਣ ਦਾ। ਚੀਨ ਦੀ ਸ਼ੀ ਜਿਨਪਿੰਗ ਸਰਕਾਰ ਦੀ ਕਮਿਊਨਿਸਟ ਪਾਰਟੀ ਤੋਂ ਲੈ ਕੇ ਅਮਰੀਕੀ ਕਾਂਗਰਸ ਕਮਿਸ਼ਨ ਨੇ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ ਚੀਨ ਨੂੰ ਆਪਣੇ ਹੀ ਨਾਗਰਿਕਾਂ ਤੋਂ ਖਤਰਾ ਹੈ। ਇਸ ਲਈ ਕਮਿਊਨਿਸਟ ਪਾਰਟੀ ਕੋਰੋਨਾਵਾਇਰਸ ਡਾਟਾ ਦੀ ਆੜ ’ਚ ਆਪਣੀ ਆਬਾਦੀ ਦੀ ਹਾਈਟੈੱਕ ਨਿਗਰਾਨੀ ਕਰਵਾ ਰਹੀ ਹੈ। ਰੌਬਿਨ ਕਲੀਵਲੈਂਡ ਤੇ ਯੂ. ਐੱਸ. ਚਾਈਨਾ ਇਕੋਨਾਮਿਕ ਐਂਡ ਸਕਿਓਰਿਟੀ ਰਿਵਿਊ ਕਮਿਸ਼ਨ ਦੇ ਵਾਈਸ ਚੇਅਰਮੈਨ ਕੈਰੋਲਿਨ ਬਾਰਥੋਲੋਮਯੂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਚੀਨੀ ਸਰਕਾਰ ਆਪਣੇ ਨਾਗਰਿਕਾਂ ਨੂੰ ਦਬਾਉਣ ਲਈ ਹੁਣ ਇਹ ਹਾਈਟੈੱਕ ਤਰੀਕਾ ਅਪਣਾ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਚੀਨੀ ਸਰਕਾਰ ਅਤਿ-ਆਧੁਨਿਕ ਨਿਗਰਾਨੀ ਕੈਮਰਿਆਂ ਰਾਹੀਂ ਬੀਜਿੰਗ ਦੇ ਹਰ ਕੋਨੇ ਦੀ ਨਿਗਰਾਨੀ ਕਰ ਰਹੀ ਹੈ। ਅਸਲ ਵਿਚ ਉਈਗਰ ਮੁਸਲਮਾਨਾਂ ਦੇ ਮੁੱਦੇ ਅਤੇ ਘੱਟ ਗਿਣਤੀ ਭਾਈਚਾਰਿਆਂ ਕਾਰਣ ਚੀਨ ਨੂੰ ਬਗਾਵਤ ਦਾ ਡਰ ਸਤਾਉਂਦਾ ਰਹਿੰਦਾ ਹੈ। ਇਸ ਲਈ ਉਹ ਆਪਣੇ ਨਾਗਰਿਕਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖਣ ਲਈ ਮੋਟੀ ਰਕਮ ਖਰਚ ਕਰ ਰਹੀ ਹੈ।

ਫਾਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਟੈੱਕ ਸਟਾਰਟ-ਅਪਸ ਦੇ ਸਕੋਰ ਨਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਵਿਚ ਨਿਗਰਾਨੀ ਤੇਜ਼ੀ ਨਾਲ ਵਧਦਾ ਕਾਰੋਬਾਰ ਬਣ ਗਈ ਹੈ। ਚੀਨ ਵਿਚ ਇਹ ਸਭ ਕੁਝ ਇਸ ਲਈ ਹੁੰਦਾ ਹੈ ਤਾਂ ਜੋ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਸੁਰੱਖਿਅਤ ਰਹੇ। ਚੀਨ ਇਸ ਨਿਗਰਾਨੀ ਪ੍ਰਮਾਲੀ ਲਈ ਏਕੀਕ੍ਰਿਤ ਸਾਂਝਾ ਸੰਚਾਲਨ ਮੰਚ (ਆਈ. ਜੇ. ਓ. ਪੀ.) ਨਾਂ ਦੀ ਪ੍ਰਣਾਲੀ ਦੀ ਵਰਤੋਂ ਕਰਦਾ ਹੈ, ਜਿਸ ਵਿਚ ਸੰਪੂਰਨ ਆਬਾਦੀ ਨੂੰ ਆਡਿਟ ਕਰਨ ਦੀ ਸਮਰੱਥਾ ਹੈ। ਇਹ ਪ੍ਰਣਾਲੀ ਇਕ ਸੂਬੇ ਦੇ ਅਧਿਕਾਰ ਵਾਲੀ ਫੌਜੀ ਠੇਕੇਦਾਰ ਚੀਨ ਇਲੈਕਟ੍ਰਾਨਿਕਸ ਤਕਨੀਕ ਨਿਗਮ, ਆਈ. ਜੇ. ਓ. ਪੀ. ਵਲੋਂ ਵਿਕਸਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨੀ ਫੌਜੀ ਸਿਧਾਂਤਕਾਰਾਂ ਨੇ ਇਹ ਖੋਜ ਕੀਤੀ ਸੀ ਕਿ ਇਰਾਕ ਤੇ ਅਫਗਾਨਿਸਤਾਨ ਵਿਚ ਜੰਗਾਂ ਦੌਰਾਨ ਅਮਰੀਕੀ ਫੌਜ ਨੇ ਸੂਚਨਾ ਤਕਨੀਕ ਦੀ ਵਰਤੋਂ ਕਿਵੇਂ ਕੀਤੀ ਅਤੇ ਉੱਥੋਂ ਕਿਵੇਂ ਵਧਾਇਆ। ਚੀਨ ਦੀ ਕਮਿਊਨਿਸਟ ਪਾਰਟੀ ਆਪਣੇ ਨਾਗਰਿਕਾਂ ’ਤੇ ਨਿਗਰਾਨੀ ਰੱੱਖਣ ਲਈ 196 ਬਿਲੀਅਨ ਡਾਲਰ ਤਕ ਖਰਚਾ ਕਰਦੀ ਹੈ, ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ 15 ਲੱਖ ਕਰੋੜ ਰੁਪਏ ਹੈ।


Khushdeep Jassi

Content Editor

Related News