ਆਮ ਲੋਕਾਂ ਨਾਲੋਂ ਆਕਾਰ ’ਚ ਛੋਟਾ ਹੁੰਦਾ ਹੈ ਅਪਰਾਧੀਆਂ ਦਾ ਦਿਮਾਗ

Thursday, Feb 20, 2020 - 07:31 PM (IST)

ਆਮ ਲੋਕਾਂ ਨਾਲੋਂ ਆਕਾਰ ’ਚ ਛੋਟਾ ਹੁੰਦਾ ਹੈ ਅਪਰਾਧੀਆਂ ਦਾ ਦਿਮਾਗ

ਲੰਡਨ (ਏਜੰਸੀਆਂ)–ਗੁੱਸੇਖੋਰ, ਝਗੜਾਲੂ ਅਤੇ ਅਪਰਾਧ ’ਚ ਸ਼ਾਮਲ ਲੋਕਾਂ ਦੀ ਸੋਚ ਨੂੰ ਪੜ੍ਹਨ ਦੀ ਕੋਸ਼ਿਸ਼ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ ਅਤੇ ਇਸ ਜੱਦੋ-ਜਹਿਦ ’ਚ ਲੱਗੇ ਖੋਜਕਾਰਾਂ ਨੂੰ ਵੱਡੀ ਸਫਲਤਾ ਮਿਲੀ ਹੈ। ਅਸਲ ’ਚ ਲੰਡਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਖੋਜ ’ਚ ਦੇਖਿਆ ਕਿ ਅਸਮਾਜਿਕ ਵਰਤਾਓ ਕਰਨ ਵਾਲੇ ਲੋਕਾਂ ਦੇ ਦਿਮਾਗ ਦਾ ਆਕਾਰ ਆਮ ਇਨਸਾਨ ਦੇ ਮੁਕਾਬਲੇ ਛੋਟਾ ਹੁੰਦਾ ਹੈ।

ਮਸ਼ਹੂਰ ਰਸਾਲੇ ਲੈਂਸੇਟ ’ਚ ਇਹ ਖੋਜ ਪ੍ਰਕਾਸ਼ਿਤ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਮਨੋਵਿਗਿਆਨੀਆਂ, ਮਾਹਿਰਾਂ ਨੂੰ ਇਹ ਪਤਾ ਲਾਉਣ ’ਚ ਆਸਾਨੀ ਹੋਵੇਗੀ ਕਿ ਕਿਹੜੇ ਕਾਰਣ ਕਿਸੇ ਨੂੰ ਅਪਰਾਧੀ ਬਣਾਉਂਦੇ ਹਨ ਅਤੇ ਅਜਿਹੇ ਬੱਚਿਆਂ ਨੂੰ ਕਿਵੇਂ ਖੂੰਖਾਰ ਅਪਰਾਧੀ ਬਣਨ ਤੋਂ ਬਚਾਇਆ ਜਾ ਸਕਦਾ ਹੈ। ਲੰਡਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ 45 ਸਾਲ ਦੀ ਉਮਰ ਦੇ 7000 ਲੋਕਾਂ ਦੇ ਦਿਮਾਗ ਦਾ ਅਧਿਐਨ ਕੀਤਾ। ਇਸ ’ਚ ਇਕ ਤਿਹਾਈ ਲੋਕਾਂ ਦਾ ਲੜਾਈ-ਝਗੜੇ ਜਾਂ ਅਪਰਾਧਾਂ ’ਚ ਸ਼ਾਮਲ ਹੋਣ ਦਾ ਲੰਮਾ ਇਤਿਹਾਸ ਸੀ ਅਤੇ ਉਨ੍ਹਾਂ ਦੇ ਦਿਮਾਗ ਦਾ ਆਕਾਰ ਛੋਟਾ ਅਤੇ ਪਤਲਾ ਸੀ। ਇਨ੍ਹਾਂ ’ਚ ਕਈ ਅਜਿਹੇ ਹਿੱਸੇ ਸ਼ਾਮਲ ਹਨ, ਜੋ ਕਿਸੇ ਵਿਅਕਤੀ ਦੇ ਵਰਤਾਓ ਅਤੇ ਭਾਵਨਾਵਾਂ ’ਤੇ ਕੰਟਰੋਲ ਕਰਦੇ ਹਨ।

ਐਰੋਬਿਕ ਕਸਰਤ ਨਾਲ ਵਧਦੈ ਦਿਮਾਗ
2017 ’ਚ ਸਾਇੰਸ ਰਸਾਲੇ ’ਚ ਪ੍ਰਕਾਸ਼ਿਤ ਹੋਏ ਇਕ ਅਧਿਐਨ ਮੁਤਾਬਕ ਜੇ ਰੋਜ਼ ਐਰੋਬਿਕ ਕਸਰਤ ਕੀਤੀ ਜਾਵੇ ਤਾਂ ਦਿਮਾਗ ਦੀਆਂ ਪ੍ਰਤੀਕਿਰਿਆਵਾਂ ਤੇ ਯਾਦਦਾਸ਼ਤ ਲਈ ਜ਼ਿੰਮੇਵਾਰ ਹਿੱਸੇ ਮਜ਼ਬੂਤ ਹੁੰਦੇ ਹਨ।

ਬਚਪਨ ਤੇ ਹਿੰਸਕ ਪ੍ਰਵਿਰਤੀ
ਵਿਗਿਆਨੀਆਂ ਨੇ ਅਜਿਹੇ ਲੋਕਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਸਕੂਲ ਸਿੱਖਿਅਕਾਂ ਨਾਲ ਗੱਲ ਕੀਤੀ। ਇਸ ’ਚ 672 ਅਜਿਹੇ ਮੁਕਾਬਲੇਬਾਜ਼ ਮਿਲੇ, ਜੋ ਬਚਪਨ ’ਚ ਦੂਜੇ ਬੱਚਿਆਂ ਨੂੰ ਕੱਟ ਲੈਂਦੇ ਸਨ ਜਾਂ ਦੂਜੀ ਤਰ੍ਹਾਂ ਦੀ ਹਿੰਸਾ ਕਰਦੇ ਸਨ। ਬਾਲਗ ਹੋਣ ’ਤੇ ਇਨ੍ਹਾਂ ਲੋਕਾਂ ਨੇ ਘਰਾਂ ’ਚ ਹਿੰਸਾ ਸ਼ੁਰੂ ਕਰ ਦਿੱਤੀ। ਅਜਿਹੇ ਨੌਜਵਾਨਾਂ ਦੇ 45 ਸਾਲ ਦੇ ਹੋਣ ’ਤੇ ਉਨ੍ਹਾਂ ਦਾ ਐੱਮ. ਆਰ. ਆਈ. ਕਰਵਾਇਆ ਗਿਆ।

ਇਹ ਅਧਿਐਨ ਵੀ ਹੈਰਾਨ ਕਰਨ ਵਾਲੇ
56 ਦੀ ਉਮਰ ’ਚ 27 ਸਾਲ ਦੇ ਨੌਜਵਾਨ ਵਰਗਾ ਸੀ ਜਾਬਸ ਦਾ ਦਿਮਾਗ

ਜੇ ਯੋਗ-ਸਾਧਨਾ ਕੀਤੀ ਜਾਵੇ ਤਾਂ ਦਿਮਾਗ ਉਮਰ ਦੇ ਨਾਲ ਬੁੱਢਾ ਨਹੀਂ ਜਵਾਨ ਹੁੰਦਾ ਹੈ। ਇਸ ਦੀ ਸਭ ਤੋਂ ਬਿਹਤਰ ਉਦਾਹਰਣ ਐਪਲ ਦੇ ਸੀ. ਈ. ਓ. ਰਹੇ ਸਟੀਵ ਜਾਬਸ ਹਨ। 56 ਸਾਲ ਦੀ ਉਮਰ ’ਚ ਜਦੋਂ ਕੈਂਸਰ ਨਾਲ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਹ 27 ਸਾਲ ਦੇ ਨੌਜਵਾਨ ਜਿੰਨਾ ਤੇਜ਼ ਅਤੇ ਸਰਗਰਮ ਸੀ। ਕਾਰਣ ਇਹ ਸੀ ਕਿ ਜਾਬਸ ਕਈ ਸਾਲ ਤੋਂ ਰੋਜ਼ ਕਾਫੀ ਸਮਾਂ ਧਿਆਨ ਅਤੇ ਯੋਗ ’ਚ ਬਿਤਾਉਂਦੇ ਸਨ। ਮੈਸਾਚੁਸੇਟਸ ਜਨਰਲ ਹਸਪਤਾਲ ਅਤੇ ਹਾਰਵਰਡ ਮੈਡੀਕਲ ਸਕੂਲ ਦੀ ਖੋਜ ’ਚ ਇਹ ਸਾਹਮਣੇ ਆਇਆ।


author

Karan Kumar

Content Editor

Related News