ਜਲੰਧਰ ਦੇ ਮੁੰਡੇ ਨੇ ਇਟਲੀ 'ਚ ਵਧਾਇਆ ਪੰਜਾਬੀਆਂ ਦਾ ਮਾਣ, ਕੀਤਾ ਟਾਪ
Monday, Jul 18, 2022 - 10:39 AM (IST)
 
            
            ਮਿਲਾਨ/ਇਟਲੀ (ਸਾਬੀ ਚੀਨੀਆ) ਪਿਛਲੇ ਕੁਝ ਕੁ ਸਾਲਾਂ ਵਿਚ ਇਟਲੀ ਵਿਚ ਪੰਜਾਬੀਆਂ ਦੀ ਵੱਸੋਂ ਵੱਧਣ ਦੇ ਨਾਲ ਇੱਥੋ ਦੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਬੱਚੇ ਵਧੀਆ ਕਾਰਜਕਾਰੀ ਕਰਕੇ ਉੱਚ ਅਹੁੱਦਿਆਂ 'ਤੇ ਬਿਰਾਜਮਾਨ ਹੋ ਰਹੇ ਹਨ। ਇਸੇ ਹੀ ਕੜ੍ਹੀ ਨੂੰ ਅੱਗੇ ਤੋਰਦੇ ਹੋਏ ਇਟਲੀ ਦੇ ਇਤਿਹਾਸਿਕ ਸ਼ਹਿਰ ਕਸੈਰਤਾ ਦੇ ਰਹਿਣ ਵਾਲੇ ਮਾਸੀਮੋ ਪਾਲ ਜਿਸਦਾ ਪਿਛੋਕੜ ਦੁਆਬਾ ਦੇ ਜਲੰਧਰ ਸ਼ਹਿਰ ਨਾਲ ਹੈ, ਨੇ "ਇੰਨਫੋਰਮੈਸ਼ਨ ਤਕਨੋਲਜੀ ਕੰਪਿਊਟਰ ਦੇ ਡਿਪਲੋਮੇ ਵਿਚ ਟਾਪ ਕਰਕੇ ਆਪਣੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਹੈਰਾਨੀਜਨਕ : ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਰਹਿਣ ਵਾਲੇ ਸਾਰੇ ਲੋਕ ਸਨ 'ਬੌਣੇ
ਆਪਣੀ ਕਾਮਯਾਬੀ 'ਤੇ ਗੱਲਬਾਤ ਕਰਦਿਆਂ ਇਸ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇ ਤੋਂ ਆਪਣੇ ਪਰਿਵਾਰ ਨਾਲ ਇਟਲੀ ਰਹਿ ਰਿਹਾ ਹੈ। ਪੜ੍ਹਨ ਦਾ ਸ਼ੌਕ ਉਸਨੂੰ ਬਚਪਨ ਤੋਂ ਸੀ। ਬੇਸ਼ਕ ਮੁਸ਼ਕਲਾਂ ਬਹੁਤ ਸਨ ਪਰ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਸ ਨਾਲ ਚੰਗੇ ਅੰਕ ਪ੍ਰਾਪਤ ਕਰਕੇ ਡਿਪਲੋਮਾ ਹਾਸਿਲ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            