ਬੀਮਾਰੀ ਦਾ ਇਲਾਜ ਕਰਨ ’ਚ ਸਮਰੱਥ ਹੋਵੇਗਾ ਸਰੀਰ

Tuesday, Mar 17, 2020 - 01:08 AM (IST)

ਬੀਮਾਰੀ ਦਾ ਇਲਾਜ ਕਰਨ ’ਚ ਸਮਰੱਥ ਹੋਵੇਗਾ ਸਰੀਰ

ਬਰਲਿਨ (ਏਜੰਸੀ) - ਭਵਿੱਖ ਦੀਆਂ ਦਵਾਈਆਂ ਅੱਜ ਦੀਆਂ ਗੋਲੀਆਂ ਵਾਂਗ ਨਹੀਂ ਹੋਣਗੀਆਂ। ਉਹ ਕੋਸ਼ਿਕਾਵਾਂ ’ਚ ਕੁਦਰਤੀ ਤੌਰ ’ਤੇ ਪਾਏ ਜਾਣ ਵਾਲੇ ਇਕ ਅਣੂ ਨਾਲ ਬਣਨਗੀਆਂ। ਖੋਜਕਾਰ ਫਿਲਹਾਲ ਜਿਸ ਤਰ੍ਹਾਂ ਦੀਆਂ ਦਵਾਈਆਂ ’ਤੇ ਕੰਮ ਕਰ ਰਹੇ ਹਨ ਉਹ ਅੱਜ ਦੀਆਂ ਗੋਲੀਆਂ ਵਰਗੀਆਂ ਬਿਲਕੁਲ ਨਹੀਂ ਹੋਣਗੀਆਂ। ਇਸ ਵਿਚ ਕੋਸ਼ਿਕਾਵਾਂ ਦੇ ਅਣੂ ਦੀ ਸਭ ਤੋਂ ਅਹਿਮ ਭੂਮਿਕਾ ਹੋਵੇਗੀ। ਇਸਦੀ ਮਦਦ ਨਾਲ ਸਰੀਰ ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ’ਚ ਸਮਰੱਥ ਹੋ ਸਕੇਗਾ।

ਸੰਭਾਵਨਾਵਾਂ ਨਾਲ ਭਰਪੂਰ
ਸਰੀਰ ਦੀਆਂ ਕੋਸ਼ਿਕਾਵਾਂ ਦੇ ਪਲਾਜ਼ਮਾ ’ਚ ਪਾਏ ਜਾਣ ਵਾਲੇ ਮੈਸੇਂਜਰ ਆਰ. ਐੱਨ. ਏ. ਨੂੰ ਖੋਜਕਾਰ ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਭਰਿਆ ਮੰਨਦੇ ਹਨ। ਇਹ ਕੋਸ਼ਿਕਾਵਾਂ ਨੂੰ ਅਜਿਹਾ ਮਾਲਿਕਿਊਲਰ ਬਲੂ ਪ੍ਰਿੰਟ ਦਿੰਦਾ ਹੈ, ਜਿਸ ’ਤੇ ਚੱਲ ਕੇ ਕੋਸ਼ਿਕਾਵਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਟੀਨ ਬਣਾ ਸਕਦੀਆਂ ਹਨ। ਫਿਰ ਇਹ ਪ੍ਰੋਟੀਨ ਸਰੀਰ ਦੇ ਅੰਦਰ ਹੋਣ ਵਾਲੀਆਂ ਸਾਰੀਆਂ ਸਰਗਰਮੀਆਂ ’ਤੇ ਅਸਰ ਪਾਉਂਦਾ ਹੈ। ਹੁਣ ਇਸ ਅਣੂ ਦੇ ਇਸੇ ਗੁਣ ਦਾ ਇਸਤੇਮਾਲ ਕਰ ਕੇ ਵਿਗਿਆਨੀ ਨਵੇਂ ਜ਼ਮਾਨੇ ਦੀਆਂ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦਵਾਈਆਂ ਨਾਲ ਫੇਫ਼ੜਿਆਂ ਦੇ ਕੈਂਸਰ ਤੋਂ ਲੈ ਕੇ ਹੋਰ ਕਈ ਖਤਰਨਾਕ ਬੀਮਾਰੀਆਂ ਦਾ ਪ੍ਰਭਾਵੀ ਤੌਰ ’ਤੇ ਇਲਾਜ ਕੀਤਾ ਜਾ ਸਕੇਗਾ।

ਖੁਦ ਕਰ ਸਕੋਗੇ ਆਪਣਾ ਇਲਾਜ
ਇਸ ਜਾਦੂਈ ਅਣੂ ਦੀਆਂ ਸੰਭਾਵਨਾਵਾਂ ਨੂੰ ਸਮਝ ਚੁੱਕਾ ਵਿਗਿਆਨੀ ਭਾਈਚਾਰਾ ਇਸਨੂੰ ਦਵਾਈਆਂ ਦੇ ਰੂਪ ’ਚ ਵਿਕਸਤ ਕਰਵਾਉਣ ਲਈ ਪੂਰੀ ਦੁਨੀਆ ਵੱਲ ਦੇਖ ਰਿਹਾ ਹੈ।

ਕੀ ਹੈ ਮੈਸੇਂਜਰ ਆਰ. ਐੱਨ. ਏ.
ਮੈਸੇਂਜਰ ਆਰ. ਐੱਨ. ਏ. ਅਣੂਆਂ ਦਾ ਇਕ ਵੱਡਾ ਪਰਿਵਾਰ ਹੈ ਜੋ ਡੀ. ਐੱਨ. ਏ. ਨਾਲ ਰਾਈਬੋਜੋਮ ’ਚ ਇਨਸਾਨ ਦੀ ਜੈਨੇਟਿਕ ਜਾਣਕਾਰੀ ਟਰਾਂਸਫਰ ਕਰਦਾ ਹੈ। ਇਹ ਕੋਸ਼ਿਕਾਵਾਂ ਨੂੰ ਅਜਿਹਾ ਮਾਲਿਕਿਊਲਰ ਬਲੂ ਪ੍ਰਿੰਟ ਦਿੰਦਾ ਹੈ, ਜਿਸ ’ਤੇ ਚੱਲ ਕੇ ਕੋਸ਼ਿਕਾਵਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਟੀਨ ਬਣਾ ਸਕਦੀਆਂ ਹਨ।


author

Khushdeep Jassi

Content Editor

Related News