ਦੁਬਈ 'ਚ ਸਭ ਤੋਂ ਵੱਡੀ, ਸਭ ਤੋਂ ਰੰਗੀਨ ਅਤੇ ਚਮਕਦਾਰ ਆਤਿਸ਼ਬਾਜ਼ੀ (ਤਸਵੀਰਾਂ)
Monday, Jan 01, 2024 - 11:28 AM (IST)
ਦੁਬਈ- ਦੁਨੀਆ ਭਰ ਵਿਚ ਨਵੇਂ ਸਾਲ 2024 ਦਾ ਸਵਾਗਤ ਬਹੁਤ ਉਤਸ਼ਾਹ ਨਾਲ ਕੀਤਾ ਗਿਆ। ਉਕਤ ਤਸਵੀਰ ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਹਿਰ ਦੁਬਈ ਦੀ ਹੈ। ਉੱਥੇ ਹੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਨਵੇਂ ਸਾਲ ਦੇ ਸਵਾਗਤ ਲਈ ਰੌਸ਼ਨ ਕੀਤਾ ਗਿਆ। ਇਸ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਡੀ, ਸਭ ਤੋਂ ਰੰਗੀਨ ਅਤੇ ਚਮਕਦਾਰ ਆਤਿਸ਼ਬਾਜ਼ੀ ਕੀਤੀ ਗਈ। ਇਸ ਵਿੱਚ 6 ਰਿਕਾਰਡ ਵੀ ਬਣੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ
ਦੂਜੇ ਪਾਸੇ ਆਬੂ ਧਾਬੀ ਦਾ ਆਸਮਾਨ 40 ਮਿੰਟ ਤੱਕ ਆਤਿਸ਼ਬਾਜ਼ੀ ਨਾਲ ਗੂੰਜਦਾ ਰਿਹਾ। ਨਾਲ ਹੀ ਇਹ ਸ਼ੋਅ 5000 ਡਰੋਨਾਂ ਦੇ ਤਾਲਮੇਲ ਨਾਲ ਕੀਤਾ ਗਿਆ ਸੀ। ਦਿੱਲੀ, ਮੁੰਬਈ, ਲੰਡਨ, ਮੈਲਬੌਰਨ, ਸਿਡਨੀ ਸਮੇਤ ਦੁਨੀਆ ਭਰ ਵਿੱਚ ਨਵੇਂ ਸਾਲ ਦਾ ਸਵਾਗਤ ਬੜੇ ਉਤਸ਼ਾਹ ਨਾਲ ਕੀਤਾ ਗਿਆ। 12 ਵੱਜਦੇ ਹੀ ਆਤਿਸ਼ਬਾਜੀ ਦਾ ਬਹੁਤ ਹੀ ਮਨਮੋਹਣਾ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਸਾਰੇ ਲੋਕਾਂ ਨੇ ਇਕ-ਦੂਸਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਵੇਂ ਸਾਲ 2024 ਦੇ ਸਵਾਗਤ ਵਿੱਚ ਖੁਸ਼ਆਮਦੀਦ ਆਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।