ਟੋਕੀਓ ਓਲੰਪਿਕ 'ਚ ਇਸ ਐਥਲੀਟ ਨੇ ਅਮਰੀਕਾ ਲਈ ਜਿੱਤਿਆ ਪਹਿਲਾ ਸੋਨੇ ਦਾ ਮੈਡਲ

Monday, Jul 26, 2021 - 11:01 AM (IST)

ਟੋਕੀਓ ਓਲੰਪਿਕ 'ਚ ਇਸ ਐਥਲੀਟ ਨੇ ਅਮਰੀਕਾ ਲਈ ਜਿੱਤਿਆ ਪਹਿਲਾ ਸੋਨੇ ਦਾ ਮੈਡਲ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਐਥਲੀਟ ਜਾਪਾਨ ਦੇ ਸ਼ਹਿਰ ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਝੋਲੀ ਵਿੱਚ ਮੈਡਲ ਪਾਉਣ ਲਈ ਮਿਹਨਤ ਕਰ ਰਹੇ ਹਨ। ਅਜਿਹੀ ਹੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਅਮਰੀਕਾ ਦੇ ਇੱਕ ਤੈਰਾਕ ਨੇ ਦੇਸ਼ ਲਈ ਪਹਿਲਾ ਸੋਨੇ ਦਾ ਮੈਡਲ ਜਿੱਤਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਟੋਕੀਓ ਓਲੰਪਿਕ : ਅਚੰਤਾ ਸ਼ਰਤ ਕਮਲ ਟੇਬਲ ਟੈਨਿਸ ’ਚ ਤੀਜੇ ਦੌਰ ’ਚ

ਚੇਜ਼ ਕਾਲੀਜ਼ ਨਾਮ ਦੇ ਤੈਰਾਕ ਨੇ ਟੋਕੀਓ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ ਦੀ ਵਿਅਕਤੀਗਤ ਤੈਰਾਕੀ ਵਿੱਚ ਐਤਵਾਰ ਨੂੰ ਸੋਨੇ ਦਾ ਤਗਮਾ ਜਿੱਤਿਆ ਹੈ। ਅਮਰੀਕਾ ਦੇ ਹੀ ਜੇ ਲਿਥਰਲੈਂਡ ਨੇ ਚਾਂਦੀ ਅਤੇ ਆਸਟ੍ਰੇਲੀਆ ਦੇ ਬਰੈਂਡਨ ਸਮਿਥ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਓਲੰਪਿਕ ਦੇ ਮਹਾਨ ਐਥਲੀਟ ਮਾਈਕਲ ਫੇਲਪਸ ਦੇ ਸਾਬਕਾ ਸਿਖਲਾਈ ਭਾਈਵਾਲ ਕਾਲੀਜ਼ ਨੇ 4 ਮਿੰਟ 9.42 ਸਕਿੰਟ ਵਿੱਚ ਆਪਣਾ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦਕਿ ਲਿਥਰਲੈਂਡ ਨੇ ਆਪਣੇ ਟੀਚੇ ਲਈ 4: 10.28 ਦਾ ਟਾਈਮ ਲਿਆ ਜੋ ਕਿ ਸਮਿਥ ਤੋਂ (4: 10.38) ਥੋੜ੍ਹਾ ਸਮਾਂ ਪਹਿਲਾਂ ਸੀ।
 


author

Vandana

Content Editor

Related News