ਹਮਾਸ ਦੇ ਸਮਰਥਨ 'ਚ ਆਏ ਈਰਾਨ ਨੂੰ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਵੱਡੀ ਚਿਤਾਵਨੀ

Thursday, Oct 12, 2023 - 12:48 PM (IST)

ਹਮਾਸ ਦੇ ਸਮਰਥਨ 'ਚ ਆਏ ਈਰਾਨ ਨੂੰ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਵੱਡੀ ਚਿਤਾਵਨੀ

ਇੰਟਰਨੈਸ਼ਨਲ ਡੈਸਕ : ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਇਜ਼ਰਾਇਲ 'ਚ ਕਾਫ਼ੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਦੋਵਾਂ ਧਿਰਾਂ ਦੇ ਕੁੱਲ 2500 ਦੇ ਕਰੀਬ ਲੋਕ ਮਾਰੇ ਗਏ ਹਨ। ਹਮਾਸ ਦੇ ਲੜਾਕਿਆਂ ਵਲੋਂ ਜਿੱਥੇ ਇਜ਼ਰਾਇਲੀ ਔਰਤਾਂ ਨਾਲ ਜਬਰ-ਜ਼ਿਨਾਹ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ, ਉੱਥੇ ਹੀ ਬੱਚਿਆਂ ਨੂੰ ਮਾਰਨ ਅਤੇ ਅਗਵਾ ਕਰਨ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ। 

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਪਾਕਿ ਨਾਲ ਜੁੜੀਆਂ ਤਾਰਾਂ, ਸਿਟ ਦੀ ਰਿਪੋਰਟ ਨੇ ਖੋਲ੍ਹੇ ਰਾਜ਼

ਇਸ ਜੰਗ ਦੌਰਾਨ ਜਿੱਥੇ ਕਈ ਦੇਸ਼ ਹਮਾਸ ਵੱਲੋਂ ਇਜ਼ਰਾਇਲ 'ਤੇ ਹਮਲੇ ਦੀ ਨਿੰਦਾ ਕਰ ਰਹੇ ਹਨ, ਉੱਥੇ ਹੀ ਈਰਾਨ ਖੁੱਲ੍ਹ ਕੇ ਹਮਾਸ ਦੇ ਸਮਰਥਨ 'ਚ ਆ ਗਿਆ ਹੈ। ਮਿਡਲ-ਈਸਟ ਇਲਾਕੇ 'ਚੋਂ ਈਰਾਨ ਹਮਾਸ ਦੇ ਹਮਲਿਆਂ ਨੂੰ ਜਾਇਜ਼ ਦੱਸਦੇ ਹੋਏ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। 

ਇਹ ਵੀ ਪੜ੍ਹੋ :  ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ

ਈਰਾਨ ਵੱਲੋਂ ਹਮਾਸ ਦਾ ਸਮਰਥਨ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਈਡਨ ਨੇ ਅੱਤਵਾਦੀ ਸੰਗਠਨ ਹਮਾਸ ਦਾ ਸ਼ਰੇਆਮ ਸਮਰਥਨ ਕਰਨ 'ਤੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇਸ ਮੁਸ਼ਕਿਲ ਦੇ ਸਮੇਂ 'ਚ ਅਮਰੀਕਾ ਇਜ਼ਰਾਇਲ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਜੰਗ ਦੌਰਾਨ ਲੋੜੀਂਦੀ ਸਮੱਗਰੀ ਦੀ ਸਪਲਾਈ ਬਿਨਾਂ ਕਿਸੇ ਦੇਰੀ ਦੇ ਕੀਤੀ ਜਾਵੇਗੀ। ਉਨ੍ਹਾਂ ਅੱਗੇ ਅਮਰੀਕੀ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਇਸ ਸਮੇਂ ਦੌਰਾਨ ਇਜ਼ਰਾਇਲ ਦੀ ਯਾਤਰਾ ਤੋਂ ਬਚਿਆ ਜਾਵੇ ਅਤੇ ਗਾਜ਼ਾ ਪੱਟੀ ਵੱਲ ਬਿਲਕੁਲ ਨਾ ਜਾਣ।

ਇਹ ਵੀ ਪੜ੍ਹੋ : 'ਆਪ' ਦਾ ਦਾਅਵਾ, ਸੁਨੀਲ ਜਾਖੜ ਮਗਰੋਂ ਹੁਣ ਸੁਖਬੀਰ ਬਾਦਲ ਵੀ ਬਹਿਸ ਤੋਂ ਭੱਜਣਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News