ਲੰਡਨ ’ਚ 70 ਸਾਲਾਂ ਤੋਂ ਬੰਦ ਇਸ ਟ੍ਰਾਮ ਸਟੇਸ਼ਨ ਨੂੰ ਮੁੜ ਜਾਵੇਗਾ ਖੋਲ੍ਹਿਆ

Monday, Jul 05, 2021 - 03:57 PM (IST)

ਲੰਡਨ ’ਚ 70 ਸਾਲਾਂ ਤੋਂ ਬੰਦ ਇਸ ਟ੍ਰਾਮ ਸਟੇਸ਼ਨ ਨੂੰ ਮੁੜ ਜਾਵੇਗਾ ਖੋਲ੍ਹਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸੈਂਟਰਲ ਲੰਡਨ ’ਚ ਆਵਾਜਾਈ ਲਈ ਵਰਤਿਆ ਜਾਣ ਵਾਲਾ ਇੱਕ ਟ੍ਰਾਮ ਸਟੇਸ਼ਨ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਹ ਸਟੇਸ਼ਨ ਤਕਰੀਬਨ 70 ਸਾਲਾਂ ਤੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਰਿਪੋਰਟਾਂ ਅਨੁਸਾਰ ਇਹ ਜ਼ਮੀਨਦੋਜ਼ ਟ੍ਰਾਮ ਸਟੇਸ਼ਨ ਲੱਗਭਗ 70 ਸਾਲਾਂ ਬਾਅਦ ਲੋਕਾਂ ਲਈ ਦੁਬਾਰਾ ਖੋਲ੍ਹਣ ਲਈ ਤਿਆਰ ਹੈ। ਲੰਡਨ ਦਾ ਇਹ ਕਿੰਗਜ਼ਵੇ ਸਟੇਸ਼ਨ, ਹੋਲੋਬਨ ਖੇਤਰ ਵਿੱਚ ਲੋਕਾਂ ਲਈ ਆਵਾਜਾਈ ਵਾਸਤੇ ਖੋਲ੍ਹਿਆ ਜਾਵੇਗਾ ਅਤੇ ਯਾਤਰੀ ਇਸ ਦੇ ਪਲੇਟਫਾਰਮਾਂ ਅਤੇ ਹਾਲਜ਼ ਨੂੰ ਉਸੇ ਤਰ੍ਹਾਂ ਚੱਲਣ ਲਈ ਵਰਤੋਂ ਕਰਨਗੇ, ਜਿਵੇਂ ਕਿ 1952 ਵਿੱਚ ਬੰਦ ਹੋਣ ਤੋਂ ਪਹਿਲਾਂ ਹੁੰਦੀ ਸੀ। ਇਸ ਕਿੰਗਜ਼ਵੇ ਸਟੇਸ਼ਨ ਨੂੰ ਲੰਡਨ ਕਾਉਂਟੀ ਕੌਂਸਲ ਵੱਲੋਂ, ਹੋਲਬਰਨ ਅਤੇ ਐਲਡਵਿਚ ਖੇਤਰਾਂ ਵਿੱਚ ਝੁੱਗੀ-ਝੌਂਪੜੀ ਦੀ ਸਫਾਈ ਅਤੇ ਨਵੀਨੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ ਅਤੇ ਇਸ ਨੂੰ 1906 ਵਿੱਚ ਖੋਲ੍ਹਿਆ ਗਿਆ ਸੀ।

PunjabKesari

ਇਸ ਸਟੇਸ਼ਨ ਨੇ ਡਬਲ-ਡੈਕਰ ਟ੍ਰਾਮਾਂ ਦੇ ਵਿਚਕਾਰ ਭੂਮੀਗਤ ਆਦਾਨ-ਪ੍ਰਦਾਨ ਲਈ 46 ਸਾਲਾਂ ਤੱਕ ਸੇਵਾ ਕੀਤੀ। ਪਿਛਲੇ 69 ਸਾਲਾਂ ਤੋਂ ਇਸ ਟ੍ਰਾਮ ਇੰਟਰਚੇਂਜ ਦਾ ਹਿੱਸਾ ਸੜਕੀ ਸੁਰੰਗ ਨੂੰ ਦੇ ਦਿੱਤਾ ਗਿਆ ਸੀ ਅਤੇ ਬਾਕੀ ਕੁਝ ਪਲੇਟਫਾਰਮਾਂ ਦੀ ਵਰਤੋਂ ਕੈਮਡੇਨ ਕੌਂਸਲ ਨੇ ਪੁਰਾਣੀਆਂ ਗਲੀਆਂ ਦੇ ਚਿੰਨ੍ਹ ਅਤੇ ਵਾਧੂ ਸਾਮਾਨ ਦੇ ਭੰਡਾਰਨ ਲਈ ਕੀਤੀ ਹੈ।


author

Manoj

Content Editor

Related News